ਅੰਮ੍ਰਿਤਸਰ: ਚਮੋਲੀ ਪੁਲਿਸ ਦੀ ਟੀਮ ਵਲੋਂ ਹੇਮਕੁੰਟ ਸਾਹਿਬ ਦੀ ਯਾਤਰਾ ਦੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਸ੍ਰੀ ਹੇਮਕੁੰਟ ਸਾਹਿਬ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਗੋਬਿੰਦ ਘਾਟ ਤੋਂ ਲੈ ਕੇ ਸ੍ਰੀ ਹੇਮਕੁੰਟ ਸਾਹਿਬ ਦੇ 18 ਕਿਲੋਮੀਟਰ ਦੇ ਪੈਂਡੇ ਦੀ ਮੁੰਕਮਲ ਜਾਂਚ ਕੀਤੀ ਗਈ। ਸੰਗਤਾਂ ਲਈ ਸਹੁਲਤਾਂ, ਐਮਰਜੈਂਸੀ ਸੇਵਾਵਾਂ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ। ਫੋਨ ਤੇ ਪੁਲਿਸ ਪ੍ਰਸਾਸ਼ਨ ਨਾਲ 18 ਕਿਲੋਮੀਟਰ ਦੇ ਰਸਤੇ ਨੂੰ ਪੈਦਲ ਤਹਿ ਕਰਕੇ ਸ੍ਰੀ ਹੇਮਕੁੰਟ ਸਾਹਿਬ ਤੱਕ ਦੇਖਿਆ ਗਿਆ । ਸਾਰੀਆਂ ਤਿਆਰੀਆਂ ਮੁਕੰਮਲ ਹਨ। ਪਹਿਲਾਂ ਜੱਥਾ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਸਾਹਿਬ ਤੋਂ 22 ਮਈ ਨੂੰ ਸਮਾਗਮ ਕਰਨ ਉਪਰੰਤ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਰਵਾਨਾ ਹੋਵੇਗਾ I ਇਹ ਜਥਾ 23 ਮਈ ਨੂੰ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਵਿਖੇ ਪਹੁੰਚੇਗਾ ਅਤੇ 24 ਮਈ ਨੂੰ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਪੈਦਲ ਯਾਤਰਾ ਆਰੰਭ ਹੋਵੇਗੀ । 25 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਹਿਲਾ ਜਥਾ ਪਹੁੰਚੇਗਾ ਅਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਵਾੜ ਸੰਗਤਾਂ ਦੇ ਦਰਸ਼ਨਾਂ ਲਈ ਖੋਲੇ ਜਾਣਗੇ I ਇਹ ਯਾਤਰਾ 25 ਮਈ ਤੋਂ ਲੈ ਕੇ 10 ਅਕਤੂਬਰ ਤੱਕ ਲਗਾਤਾਰ ਚੱਲੇਗੀ ।
ਚਮੋਲੀ ਪੁਲਿਸ ਦੀ ਟੀਮ ਨੇ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ ਰਸਤੇ ਦਾ ਲਿਆ ਜਾਇਜ਼ਾ
