ਬਰਨਾਲਾ : ਮੰਗਲਵਾਰ ਦਿਨ ਚੜ੍ਹਦੇ ਹੀ ਜ਼ਿਲ੍ਹਾ ਬਰਨਾਲਾ ਦੇ ਥਾਣਾ ਟੱਲੇਵਾਲ ਦੇ ਨਵ ਨਿਯੁਕਤ ਥਾਣਾ ਮੁਖੀ ਇੰਸਪੈਕਟਰ ਜਗਜੀਤ ਸਿੰਘ ਦੀ ਪੁਲਿਸ ਟੀਮ ਨੇ ਸੁੱਖਾ ਧੁੰਨਾ ਗੈਂਗ ਦਾ ਗੁਰਗਾ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਜ਼ਿਲ੍ਹਾ ਪੁਲਿਸ ਮੁਖੀ ਆਈਪੀਐਸ ਮੁਹੰਮਦ ਸਰਫ਼ਰਾਜ਼ ਆਲਮ ਨੇ ਮੌਕੇ ‘ਤੇ ਪੁੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਡੱਲੇਵਾਲ ਦੀ ਪੁਲਿਸ ਨੂੰ ਇੱਕ ਇਤਲਾਹ ਮਿਲੀ ਸੀ ਕਿ ਸੁੱਖਾ ਧੁੰਨਾ ਗੈਂਗ ਦਾ ਕੋਈ ਗੁਰਗਾ ਇਸ ਇਲਾਕੇ ਵਿੱਚ ਵੱਡੇ ਕਰਾਈਮ ਨੂੰ ਅੰਜ਼ਾਮ ਦੇਣ ਵਾਲਾ ਹੈ। ਤਾਂ ਉਨ੍ਹਾਂ ਨੇ ਆਪਣੇ ਖੇਤਰ ਵਿੱਚ ਸਾਰੀ ਰਾਤ ਚੌਕਸੀ ਵਰਤਦਿਆਂ ਦਿਨ ਚੜ੍ਹੇ ਵਿਧਾਤਾ- ਟੱਲੇਵਾਲ ਲਿੰਕ ਰੋਡ ‘ਤੇ ਖੁਦ ਨਾਕਾ ਲਗਾਇਆ ਹੋਇਆ ਸੀ ਜਦ ਉਥੇ ਬਿਨ੍ਹਾਂ ਨੰਬਰੀ ਪਲਟੀਨਾ ਮੋਟਰਸਾਈਕਲ ਆਉਂਦੇ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ।
ਜਿਸ ‘ਤੇ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ। ਜਿਸ ਵਿੱਚ ਸੁੱਖਾ ਧੁੰਨਾ ਗੈਂਗ ਦਾ ਗੁਰਗਾ ਗੈਂਗਸਟਰ ਲਵਪ੍ਰੀਤ ਸਿੰਘ ਜੈਂਡੋ ਵਾਸੀ ਮਹਿਲ ਖੁਰਦ ਜ਼ਖਮੀ ਹੋ ਗਿਆ। ਜਿਸ ਨੂੰ ਕਾਬੂ ਕਰਕੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਦਾਖਲ ਕਰਵਾਇਆ ਗਿਆ। ਜਿਸ ਤੋਂ ਇੱਕ ਪਿਸਤੌਲ ਜਿੰਦਾ ਕਾਰਤੂਸ ਤੇ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।