Jammu and Kashmir: ਜੰਮੂ ਕਸ਼ਮੀਰ ਵਿਚ ਅਮਨ ਅਮਾਨ ਨਾਲ ਲੰਘੀ ਰਾਤ

Jammu and Kashmir: ਜੰਮੂ ਕਸ਼ਮੀਰ ਵਿਚ ਸ਼ੁੱਕਰਵਾਰ ਦੀ ਰਾਤ ਅਮਨ ਅਮਾਨ ਤੇ ਮੁਕੰਮਲ ਸ਼ਾਂਤੀ ਰਹੀ। ਭਾਰਤੀ ਫੌਜ ਨੇ ਕਿਹਾ ਕਿ ਕੰਟਰੋਲ ਰੇਖਾ ਤੇ ਕੌਮਾਂਤਰੀ ਸਰਹੱਦ ’ਤੇ ਭਾਰਤ ਤੇ ਪਾਕਿਸਤਾਨੀ ਫੌਜਾਂ ਦਰਮਿਆਨ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਨਹੀਂ ਹੋਇਆ।

ਫੌਜ ਨੇ ਇਕ ਸੰਖੇਪ ਬਿਆਨ ਵਿਚ ਕਿਹਾ, ‘‘ਜੰਮੂ ਕਸ਼ਮੀਰ ਤੇ ਕੌਮਾਂਤਰੀ ਸਰਹੱਦ ਨਾਲ ਲੱਗੇ ਹੋਰਨਾਂ ਇਲਾਕਿਆਂ ਵਿਚ ਰਾਤ ਵੇਲੇ ਮੁਕੰਮਲ ਸ਼ਾਂਤੀ ਰਹੀ।’’ ਬਿਆਨ ਵਿਚ ਕਿਹਾ ਗਿਆ, ‘‘ਕਿਸੇ ਅਣਸੁਖਾਵੀਂ ਘਟਨਾ ਦੀ ਕੋਂੲਂੀ ਖ਼ਬਰ ਨਹੀਂ ਹੈ। ਇਹ ਹਾਲ ਹੀ ਦੇ ਦਿਨਾਂ ਵਿਚ ਪਹਿਲੀ ਸ਼ਾਂਤੀਪੂਰਨ ਰਾਤ ਰਹੀ।’’

ਭਾਰਤ ਤੇ ਪਹਿਲਗਾਮ ਵਿਚ ਹੋਏ ਦਹਿਸ਼ਤੀ ਹਮਲੇ ਦੇ ਜਵਾਬ ਵਿਚ 6 ਤੇ 7 ਮੲਂੀ ਦੀ ਦਰਮਿਆਨੀ ਰਾਤ ਨੂੰ Operation Sindoor ਤਹਿਤ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿਚ ਨੌਂ ਦਹਿਸ਼ਤੀ ਟਿਕਾਣਿਆਂ ਨੂੰ ਤਬਾਹ ਕੀਤਾ ਸੀ। ਇਸ ਮਗਰੋਂ ਪਾਕਿਸਤਾਨ ਦੇ ਸਾਰੇ ਹਮਲਿਆਂ ਦਾ ਜਵਾਬ Operation Sindoor ਤਹਿਤ ਦਿੱਤਾ ਗਿਆ ਸੀ।

ਭਾਰਤ ਤੇ ਪਾਕਿਸਤਾਨ ਨੇ ਸ਼ਨਿੱਚਰਵਾਰ ਨੂੰ ਜ਼ਮੀਨ, ਹਵਾ ਤੇ ਸਮੁੰਦਰ ਵਿਚ ਹਰ ਤਰ੍ਹਾਂ ਦੀ ਗੋਲੀਬਾਰੀ ਤੇ ਫੌਜੀ ਕਾਰਵਾਈ ਰੋੋਕਣ ਲਈ ਸਹਿਮਤੀ ਬਣਨ ਦਾ ਐਲਾਨ ਕੀਤਾ ਸੀ। ਇਸ ਮਗਰੋਂ ਸ਼ਨਿੱਚਰਵਾਰ ਰਾਤ ਨੂੰ ਪਾਕਿਸਤਾਨੀ ਫੌਜ ਨੇ ਕੁਝ ਦੇਰ ਇਸ ਸਹਿਮਤੀ ਦੀ ਉਲੰਘਣਾ ਕੀਤੀ ਸੀ।

Leave a Reply

Your email address will not be published. Required fields are marked *