ਚੰਡੀਗੜ੍ਹ, 4 ਅਗਸਤ :ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕੇਂਦਰ ਸਰਕਾਰ ਚੌਕਸ ਹੋ ਗਈ ਹੈ। ਕੇਂਦਰ ਹੁਣ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਗਠਜੋੜ ਦਾ ਪਤਾ ਲਗਾਏਗਾ। ਜਿਸ ਲਈ ਕੈਨੇਡਾ ‘ਚ ਬੈਠੇ ਗੈਂਗਸਟਰਾਂ ਨੂੰ ਭਾਰਤ ਲਿਆਂਦਾ ਜਾਵੇਗਾ। ਇਸ ਦੀ ਕਮਾਨ ਕੌਮੀ ਜਾਂਚ ਏਜੰਸੀ (ਐਨਆਈਏ) ਦੇ ਡਾਇਰੈਕਟਰ ਜਨਰਲ (ਡੀਜੀ) ਦਿਨਕਰ ਗੁਪਤਾ ਕਰਨਗੇ। ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਕੱਲ੍ਹ ਦਿੱਲੀ ਵਿੱਚ ਮੀਟਿੰਗ ਹੋਈ ਜਿਸ ਵਿੱਚ ਐਨਆਈਏ ਦੇ ਡੀਜੀ ਦਿਨਕਰ ਗੁਪਤਾ ਅਤੇ ਦਿੱਲੀ ਪੁਲਿਸ ਕਮਿਸ਼ਨਰ ਵੀ ਸ਼ਾਮਲ ਸਨ। ਇਸ ਤੋਂ ਬਾਅਦ ਕਿਸੇ ਵੀ ਸਮੇਂ ਐਨ ਆਈ ਏ ਆਪ੍ਰੇਸ਼ਨ ਗੈਂਗਸਟਰ’ ਸ਼ੁਰੂ ਕਰ ਸਕਦੀ ਹੈ। ਜਿਸ ‘ਚ ਇੰਟੈਲੀਜੈਂਸ ਦੀ ਅਗਵਾਈ ‘ਤੇ ਦਿੱਲੀ ਪੁਲਿਸ ਅਤੇ ਐਨ ਆਈ ਏ ਕਾਰਵਾਈ ਕਰੇਗੀ।