ਪਹਿਲਗਾਮ ਅਤਿਵਾਦੀ ਨੂੰ ਵੇਖਦੇ ਹੋਏ ਹੁਸੈਨੀਵਾਲਾ ’ਤੇ ਭਾਰਤ-ਪਾਕਿਸਤਾਨ ਦੀ ਰੋਜ਼ਾਨਾ ਹੋਣ ਵਾਲੀ ਸਾਂਝੀ ਪਰੇਡ (ਰੀਟਰੀਟ ਸੈਰੇਮਨੀ) ਬੰਦ ਹੋ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ ਨੂੰ ਲੈ ਕੇ ਬੀਐਸਐਫ਼ ਦੇ ਉੱਚ ਅਧਿਕਾਰੀਆਂ ਦੀ ਇੱਕ ਮੀਟਿੰਗ ਹੁਸੈਨੀਵਾਲਾ ਵਿਖੇ ਹੋ ਰਹੀ ਹੈ, ਜਿਸ ਵਿਚ ਸੁਰੱਖਿਆ ਕਾਰਨਾਂ ਕਰਕੇ ਰੀਟਰੀਟ ਨੂੰ ਬੰਦ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ, ਪਰ ਇਸ ਖ਼ਬਰ ਨਾਲ ਦੇਸ਼ ਭਗਤਾਂ ਅਤੇ ਸੈਲਾਨੀਆਂ ਵਿੱਚ ਨਿਰਾਸ਼ਾ ਦਾ ਮਾਹੌਲ ਬਣ ਸਕਦਾ ਹੈ। ਰੀਟਰੀਟ ਸੈਰੇਮਨੀ ਭਾਰਤ ਅਤੇ ਪਾਕਿਸਤਾਨ ਦੋਵਾਂ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਰਹੀ ਹੈ।
ਹੁਸੈਨੀਵਾਲਾ ਦੀ ਰੀਟਰੀਟ ਸੈਰੇਮਨੀ ’ਤੇ ਖ਼ਤਰਾ!
