ਨਵੀਂ ਦਿੱਲੀ, Panchayat Elections Punjab: ਸੁਪਰੀਮ ਕੋਰਟ (Supreme Court) ਨੇ ਪੰਜਾਬ ਵਿਚ ਜਾਰੀ ਪੰਚਾਇਤ ਚੋਣਾਂ ਦੇ ਅਮਲ ਉਤੇ ਮੰਗਲਵਾਰ ਨੂੰ ਇਹ ਕਹਿਦਿਆਂ ਰੋਕ ਲਾਉਣ ਤਦੋਂ ਨਾਂਹ ਕਰ ਦਿੱਤੀ ਕਿ ਇਸ ਮੌਕੇ ਚੋਣ ਅਮਲ ਵਿਚ ਦਖ਼ਲ ਦੇਣ ਨਾਲ ‘ਅਰਾਜਕਤਾ’ ਫੈਲ ਜਾਵੇਗੀ।
ਪੰਜਾਬ ਦੇ ਨੌਂ ਹਜ਼ਾਰ ਤੋਂ ਵੱਧ ਪਿੰਡਾਂ ਵਿਚ ਮੰਗਲਵਾਰ ਸਵੇਰੇ 8 ਵਜੇ ਪੰਚਾਂ ਤੇ ਸਰਪੰਚਾਂ ਦੀ ਚੋਣ ਲਈ ਵੋਟਿੰਗ ਸ਼ੁਰੂ ਹੋ ਗਈ ਸੀ ਅਤੇ ਇਸ ਦੌਰਾਨ ਚੋਣਾਂ ਉਤੇ ਰੋਕ ਲਾਉਣ ਦੀ ਅਪੀਲ ਭਾਰਤ ਦੇ ਚੀਫ਼ ਜਸਟਿਸ (CJI) ਡੀਵਾਈ ਚੰਦਰਚੂੜ (Justice D Y Chandrachud) ਦੀ ਅਗਵਾਈ ਵਾਲੇ ਬੈਂਚ ਅੱਗੇ ਪੇਸ਼ ਕੀਤੀ ਗਈ।