ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਦਾ ਪੰਜਾਬ ਵਿਚ ਭੋਗ ਪੈ ਗਿਆ ਹੈ ਤੇ ਉਹ ਸਿਰਫ ਕਬੀਲਿਆਂ ਦਾ ਤੱਕ ਸੀਮਤ ਰਹਿ ਗਈ ਹੈ ਤੇ ਇਸੇ ਲਈ ਹਰ ਕੋਈ ਪੀੜਤ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਗੰਨਾ ਉਤਪਾਦਕਾਂ ਨੁੰ ਖੰਡ ਮਿੱਲਾਂ ਵੱਲੋਂ 360 ਰੁਪਏ ਪ੍ਰਤੀ ਕੁਇੰਟਲ ਭਾਅ ਮਿਲਣਾ ਯਕੀਨੀ ਬਣਾਇਆ ਜਾਵੇ।
ਸਰਦਾਰ ਬਾਦਲ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੰਨੀ, ਸਿੱਧੂ, ਜਾਖੜ, ਰੰਧਾਵਾ ਕਬੀਲੇ ਤੇ ਅਜਿਹੇ ਹੋ ਰਹਿ ਗਏ ਹਨ। ਉਹਨਾਂ ਕਿਹਾ ਕਿ ਇਹ ਕਬੀਲੇ ਵੀ ਜਲਦੀ ਹੀ ਖਿੰਡ ਪੁੰਡ ਜਾਣਗੇ ਤੇ ਕਾਂਗਰਸੀ ਇਕ ਦੂਜੇ ਨੁੰ ਤਬਾਹ ਕਰਨ ਲਈ ਕੰਮ ਕਰਨਗੇ।