ਕਪੂਰਥਲਾ: ਸੋਮਵਾਰ ਨੂੰ ਪੰਜਾਬ ਦੇ 7 ਜ਼ਿਲ੍ਹਿਆਂ ਦੇ ਆਰਟੀਏ ਦਫ਼ਤਰਾਂ ‘ਚ ਇੱਕੋ ਸਮੇਂ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਗੁਰਦਾਸਪੁਰ, ਕਪੂਰਥਲਾ, ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ, ਪਠਾਨਕੋਟ ਅਤੇ ਜਲੰਧਰ ਦੇ ਆਰਟੀਏ ਦਫ਼ਤਰਾਂ ‘ਚ ਕੀਤੀ ਗਈ ਹੈ।
ਜਲੰਧਰ ਵਿਚ ਵਿਜੀਲੈਂਸ ਟੀਮ ਦੀ ਅਗਵਾਈ ਐਸਐਸਪੀ. ਜੀਲੈਂਸ ਹਰਪ੍ਰੀਤ ਸਿੰਘ ਮੰਡੇਰ ਕਰ ਰਹੇ ਹਨ। ਇਸ ਕਾਰਵਾਈ ਦੇ ਦੌਰਾਨ ਡਰਾਈਵਿੰਗ ਲਾਇਸੈਂਸ ਨਾਲ ਸਬੰਧਿਤ ਕਈ ਤਰ੍ਹਾਂ ਦੇ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ ਅਤੇ ਸਾਰੇ ਦਫ਼ਤਰਾਂ ਨੂੰ ਸੀਲ ਕਰ ਦਿੱਤਾ ਗਿਆ ਅਤੇ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਜਾ ਰਹੀ। ਡਰਾਈਵਿੰਗ ਟੈਸਟ ਦੇਣ ਆਏ ਲੋਕਾਂ ਨੂੰ ਵੀ ਰੋਕ ਦਿੱਤਾ ਗਿਆ।
ਕਪੂਰਥਲਾ ਦੇ ਆਰ.ਟੀ.ਏ. ਕਮ ਐਸ.ਡੀ.ਐਮ. ਮੇਜਰ ਡਾ. ਇਰਵਿਨ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਵੱਲੋਂ ਕੰਮ ਪੂਰੇ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਕਈ ਦਫ਼ਤਰਾਂ ਵਿਚ ਵਿਜੀਲੈਂਸ ਟੀਮ ਵੱਲੋਂ ਕਰਮਚਾਰੀਆਂ, ਏਜੰਟਾਂ ਅਤੇ ਹੋਰ ਸਟਾਫ਼ ਦੇ ਮੈਂਬਰਾਂ ਨੂੰ ਹਿਰਾਸਤ ਵਿਚ ਲੈਂਦੇ ਹੋਏ ਪੁੱਛਗਿੱਛ ਕੀਤੀ ਜਾ ਰਹੀ ਹੈ।