ਪਟਿਆਲਾ : ਕਰਨਲ ਬਾਠ ਮਾਮਲੇ ‘ਚ ਗਠਿਤ ਐਸਆਈਟੀ ਬੁੱਧਵਾਰ ਨੂੰ ਬਿਆਨ ਦਰਜ ਕਰਨ ਪਟਿਆਲਾ ਪੁੱਜੀ। ਇਸ ਦੌਰਾਨ 6 ਜਣਿਆਂ ਦੇ ਬਿਆਨ ਲਏ ਗਏ। SIT ਮੁਖੀ ਏਡੀਜੀਪੀ ਏਐਸ ਰਾਏ ਨੇ ਦੱਸਿਆ ਕਿ ਦਸਤਾਵੇਜ਼ੀ ਸਬੂਤ ਫੋਰੈਂਸਿਕ ਲੈਬੋਰਟਰੀ ‘ਚ ਜਮ੍ਹਾਂ ਕਰਵਾ ਦਿੱਤੇ ਹਨ। ਘਟਨਾ ਦੀ ਸਮਾਂ-ਸਾਰਨੀ ਵੀ ਤਿਆਰ ਕੀਤੀ ਗਈ ਹੈ, ਹਰ ਪਹਿਲੂ ਨੂੰ ਜਾਂਚ ‘ਚ ਸ਼ਾਮਲ ਕੀਤਾ ਜਾ ਰਿਹਾ ਹੈ। ਹੁਣ ਤਕ 6 ਜਣਿਆ ਦੇ ਬਿਆਨ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ ਘਟਨਾ ਵਾਲੀ ਜਗ੍ਹਾ ਨਾਲ ਸਬੰਧਤ ਥਾਣੇ ਦੇ ਪੁਲਿਸ ਮੁਲਾਜ਼ਮ ਸ਼ਾਮਿਲ ਹਨ।
ਏਡੀਜੀਪੀ ਰਾਏ ਨੇ ਕਿਹਾ ਕਿ ਜਲਦ ਤੋਂ ਜਲਦ ਜਾਂਚ ਪੂਰੀ ਕਰ ਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਐੱਸਆਈਟੀ ਵਲੋਂ ਜਾਰੀ ਨੰਬਰ ਤੇ 25 ਤੋਂ ਫੋਨ ਆਏ ਸਨ, ਜਿਨ੍ਹਾਂ ਕੋਲ ਪੁਖਤਾ ਸਬੂਤ ਤਾਂ ਨਹੀਂ ਸੀ, ਆਪੋ-ਆਪਣੇ ਵਿਚਾਰ ਹੀ ਦਿੱਤੇ ਹਨ।