ਨਵੀਂ ਦਿੱਲੀ – ਜੁੰਮਾ ਅਤੇ ਹੋਲੀ ਨੂੰ ਲੈ ਕੇ ਚਲ ਰਹੇ ਵਿਵਾਦ ਬਾਰੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦਾ ਇੱਕ ਕਥਿਤ ਬਿਆਨ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਜੁਮਾ ਬਾਰੇ ਕਿਹਾ ਹੈ ਕਿ ਮੁਸਲਮਾਨ ਵੀ ਭਾਰਤ ਦੇਸ਼ ਦੇ ਨਾਗਰਿਕ ਹਨ। ਉਨ੍ਹਾਂ ਨੂੰ ਆਜ਼ਾਦੀ ਨਾਲ ਇਬਾਦਤ ਕਰਨ ਦਾ ਹੱਕ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਵਿਰਾਟ ਕੋਹਲੀ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਫਰਜੀ ਅਤੇ ਮਨਘੜਤ ਬਿਆਨ ਨੂੰ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਕੀ ਵਾਇਰਲ ਹੋ ਰਿਹਾ ਹੈ?
ਫੇਸਬੁੱਕ ਯੂਜ਼ਰ अजरूद्दीन छिरकलोत ਨੇ 12 ਮਾਰਚ 2025 ਨੂੰ ਵਾਇਰਲ ਪੋਸਟ ਸਾਂਝੀ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ, “ਮੁਸਲਮਾਨ ਵੀ ਭਾਰਤ ਦੇਸ਼ ਦੇ ਨਾਗਰਿਕ ਹਨ ਉਨ੍ਹਾਂ ਨੂੰ ਵੀ ਆਜ਼ਾਦੀ ਹੈ ਆਪਣੀ ਇਬਾਦਤ ਕਰਨ ਦੀ?ਇਸਲਾਮ ਧਰਮ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸੰਵਿਧਾਨ ਦੇ ਖਿਲਾਫ ਹੈ ਭਾਰਤ ਦੇ ਮੁਸਲਮਾਨ ਨੇ ਪਾਕਿਸਤਾਨ ਨੂੰ ਛੱਡ ਕੇ ਭਾਰਤ ਨੂੰ ਚੁਣਿਆ ਦੇਸ਼ਭਕਤੀ ਸਾਬਤ ਕਰਨ ਲਈ ਆਹੀ ਕਾਫ਼ੀ ਹੈ!!!!! –ਵਿਰਾਟ ਕੋਹਲੀ।”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।