ਚੰਡੀਗੜ੍ਹ/ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਪੁਲਸ ਅਤੇ ਸਿਵਲ ਪ੍ਰਸ਼ਾਸਨ ਵਿਚ ਫੇਰਬਦਲ ਦਾ ਦੌਰ ਜਾਰੀ ਹੈ। ਹੁਣ ਸਰਕਾਰ ਵੱਲੋਂ 4 IAS ਅਤੇ 1 PCS ਅਫ਼ਸਰ ਦੀ ਬਦਲੀ ਕਰ ਦਿੱਤੀ ਗਈ ਹੈ। ਇਸ ਤਹਿਤ ਹਿਮਾਂਸ਼ੂ ਜੈਨ ਨੂੰ ਲੁਧਿਆਣਾ ਦੇ ਨਵੇਂ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਉਹ ਜਤਿੰਦਰ ਜੋਰਵਾਲ ਦੀ ਜਗ੍ਹਾ ਲੈਣਗੇ।
ਇਸੇ ਤਰ੍ਹਾਂ ਵਰਜੀਤ ਵਾਲੀਆ ਨੂੰ ਰੂਪਨਗਰ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਇੱਥੇ ਪਹਿਲਾਂ ਹਿਮਾਂਸ਼ੂ ਜੈਨ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।