ਚੰਡੀਗੜ੍ਹ, 7 ਅਗਸਤ (ਦਲਜੀਤ ਸਿੰਘ)- ਹਰਿਆਣਾ ਸਰਕਾਰ ਵਲੋਂ ਨੀਰਜ ਚੋਪੜਾ ਨੂੰ 6 ਕਰੋੜ ਰੁਪਏ ਤੇ ਕਲਾਸ 1 ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ | ਟੋਕੀਓ ਉਲੰਪਿਕ ਤੋਂ ਸਾਰੇ ਖਿਡਾਰੀ ਵਾਪਸ ਆਉਣ ‘ਤੇ 13 ਅਗਸਤ ਨੂੰ ਹਰਿਆਣਾ ਵਿਚ ਜਸ਼ਨ ਮਨਾਏ ਜਾਣਗੇ ਇਹ ਸ਼ਬਦ ਮਨੋਹਰ ਲਾਲ ਖੱਟਰ ਦੇ ਹਨ | ਦੂਜੇ ਪਾਸੇ ਨੀਰਜ ਚੋਪੜਾ ਦੀ ਜਿੱਤ ਤੋਂ ਬਾਅਦ ਉਸ ਦੇ ਘਰ ਵਿਚ ਜਸ਼ਨ ਦਾ ਮਾਹੌਲ ਹੈ |
ਨੀਰਜ ਚੋਪੜਾ ਨੂੰ 6 ਕਰੋੜ ਰੁਪਏ ਅਤੇ ਨੌਕਰੀ ਦੇਣ ਦਾ ਹਰਿਆਣਾ ਸਰਕਾਰ ਨੇ ਕੀਤਾ ਐਲਾਨ,ਜਿੱਤ ਤੋਂ ਬਾਅਦ ਘਰ ਵਿਚ ਜਸ਼ਨ ਦਾ ਮਾਹੌਲ
