ਨਵੀਂ ਦਿੱਲੀ, ਸਾਲ 2024-25 ਦੀਆਂ ਸਰਦੀਆਂ ਦੌਰਾਨ ਦਿੱਲੀ ਭਾਰਤ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਵੱਡਾ ਸ਼ਹਿਰ ਬਣਿਆ ਹੈ। ਇਸ ਵਿਚ ਦੂਜਾ ਸਥਾਨ ਕੋਲਕਾਤਾ ਦਾ ਹੈ ਜਿੱਥੇ ਲੋਕ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਹਨ। ਇਹ ਖੁਲਾਸਾ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਵਿਚ ਹੋਇਆ ਹੈ।
ਇਸ ਦੀ ਰਿਪੋਰਟ ਅਨੁਸਾਰ ਦਿੱਲੀ ਵਿਚ ਔਸਤਨ ਪੀਐਮ 2.5 ਗਾੜ੍ਹਾਪਣ 175 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਸੀ। ਹਾਲਾਂਕਿ 2023-24 ਦੀਆਂ ਸਰਦੀਆਂ (189 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ) ਦੇ ਮੁਕਾਬਲੇ 2024-25 ਦੀਆਂ ਸਰਦੀਆਂ (1 ਅਕਤੂਬਰ ਤੋਂ 31 ਜਨਵਰੀ) ਵਿੱਚ ਕੌਮੀ ਰਾਜਧਾਨੀ ਦੇ ਪ੍ਰਦੂਸ਼ਣ ਵਿੱਚ ਗਿਰਾਵਟ ਦਰਜ ਕੀਤੀ ਗਈ। ਕੋਲਕਾਤਾ 2024-25 ਦੀਆਂ ਸਰਦੀਆਂ ਦੌਰਾਨ ਦੂਜਾ ਸਭ ਤੋਂ ਵੱਧ ਪ੍ਰਦੂਸ਼ਿਤ ਵੱਡਾ ਸ਼ਹਿਰ ਬਣਿਆ।