ਉੱਤਰਾਖੰਡ ‘ਚ ਵੱਡਾ ਹਾਦਸਾ : ਚਮੋਲੀ ‘ਚ ਟੁੱਟਿਆ ਗਲੇਸ਼ੀਅਰ, ਮੌਕੇ ‘ਤੇ ਮੌਜੂਦ ਸਨ 57 ਮਜ਼ਦੂਰ; ਹੁਣ ਤਕ 16 ਨੂੰ ਕੱਢਿਆ

ਚਮੋਲੀ : Mana Pass : ਉੱਤਰਾਖੰਡ ਦੇ ਮਾਣਾ ਪਾਸ ‘ਚ ਗਲੇਸ਼ੀਅਰ ਟੁੱਟਣ ਕਾਰਨ ਬਰਫ਼ ਦੇ ਤੋਦੇ ਡਿੱਗਣ ਦੀ ਸੂਚਨਾ ਹੈ ਜਿਸ ਨਾਲ ਬੀਆਰਓ ਦੇ ਕੈਂਪ ਨੂੰ ਨੁਕਸਾਨ ਪਹੁੰਚਿਆ ਹੈ। ਇੱਥੇ ਕਰੀਬ 57 ਮਜ਼ਦੂਰਾਂ ਦੇ ਫਸੇ ਹੋਣ ਦੀ ਜਾਣਕਾਰੀ ਮਿਲੀ ਹੈ। ਫ਼ੌਜ ਤੇ ਆਈਟੀਬੀਪੀ ਮੌਕੇ ‘ਤੇ ਪਹੁੰਚ ਚੁੱਕੀਆਂ ਹਨ
ਉੱਥੇ ਹੀ ਹੁਣ ਤਕ ਬਰਫ਼ ‘ਚ ਦੱਬੇ 16 ਮਜ਼ਦੂਰਾਂ ਕੱਢਿਆ ਜਾ ਚੁੱਕਾ ਹੈ। ਇਹ ਸਾਰੇ ਮਾਣ ਤੋਂ ਮਾਣਾ ਪਾਸ ਤਕ 50 ਕਿਲੋਮੀਟਰ ਖੇਤਰ ‘ਚ ਹਾਈਵੇ ਨੂੰ ਚੌੜਾ ਕਰਨ ਦੇ ਕੰਮ ‘ਚ ਲੱਗੀ ਕੰਪਨੀ ਦੇ ਮਜ਼ਦੂਰ ਹਨ। ਇਸ ਸੜਕਾ ਦਾ ਕੰਮ ਈਪੀਸੀ ਕੰਪਨੀ ਜ਼ਰੀਏ ਬੀਆਰਓ ਕਰਵਾ ਰਹੀ ਹੈ।

ਸੀਮਾ ਸੜਕ ਸੰਗਠਨ ਦੇ ਕੈਂਪ ਕੋਲ ਬਰਫ਼ ਦੇ ਤੋਦੇ ਡਿੱਗੇ ਹਨ। ਤਿੰਨ ਮਜ਼ਦੂਰਾਂ ਨੂੰ ਗੰਭੀਰ ਹਾਲਤ ‘ਚ ਮਿਲਟਰੀ ਹਸਪਤਾਲ ਭੇਜਿਆ ਗਿਆ ਹੈ। ਫ਼ੌਜ ਆਈਟੀਬੀਪੀ ਰੈਸਕਿਊ ‘ਚ ਜੁਟੀ ਹੈ। ਹਨੂੰਮਾਨ ਚੱਟੀ ਤੋਂ ਅੱਗੇ ਹਾਈਵੇ ਬੰਦ ਹੈ। ਐੱਸਡੀਆਰਐੱਫ ਤੇ ਐੱਨਡੀਆਰਐੱਫ ਮੌਕੇ ਲਈ ਰਵਾਨਾ ਹੋਈ ਹੈ ਪਰ ਹਾਈਵੇ ਬੰਦ ਹੋਣ ਕਾਰਨ ਉਹ ਰਸਤੇ ‘ਚ ਹੀ ਫਸੇ ਹਨ। ਜ਼ਿਲ੍ਹਾ ਅਧਿਕਾਰੀ ਡਾ. ਸੰਦੀਪ ਤਿਵਾੜੀ ਨੇ ਕਿਹਾ 57 ਮਜਦਰੂਾਂ ਦੇ ਮਾਣ ਪਾਸ ਨੇੜੇ ਹੋਣ ਦੀ ਸੂਚਨਾ ਹੈ।

ਆਈਆਰਐੱਸ ਨਾਲ ਜੁੜੇ ਅਧਿਕਾਰੀਆਂ ਨੂੰ ਅਲਰਟ ਰਹਿਣ ਦਾ ਆਦੇਸ਼

ਉੱਥੇ ਹੀ ਚਮੋਲੀ ਜਨਪਦ ‘ਚ ਹੋ ਰਹੀ ਬਾਰਿਸ਼ ਤੇ ਬਰਫ਼ਬਾਰੀ ਨੂੰ ਦੇਖਦੇ ਹੁਏ ਜ਼ਿਲ੍ਹਾ ਅਧਿਕਾਰੀ ਸੰਦੀਪ ਤਿਵਾੜੀ ਨੇ ਆਈਆਰਐੱਸ ਨਾਲ ਜੁੜੇ ਅਧਿਕਾਰੀਆਂ ਨੂੰ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਬਲਾਕ ਹੋਈਆਂ ਸੜਕਾਂ ‘ਤੇ ਆਵਾਜਾਈ ਸੂਚਾਰੂ ਕਰਨ ਤੇ ਹਾਦਸਾਗ੍ਰਸਤ ਬਿਜਲਈ ਲਾਈਨਾਂ ਦਾ ਸੁਧਾਰ ਕਰਕੇ ਸਪਲਾਈ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਹਨ।

Leave a Reply

Your email address will not be published. Required fields are marked *