ਲੁਧਿਆਣਾ : Punjab Weather Update : ਪੱਛਮੀ ਗੜਬੜ ਕਾਰਨ ਪੰਜਾਬ (Punjab Weather) ਦਾ ਮੌਸਮ ਮੰਗਲਵਾਰ ਯਾਨੀ ਅੱਜ ਸ਼ਾਮ ਤੋਂ ਬਦਲ ਜਾਵੇਗਾ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਬੁੱਧਵਾਰ ਤੋਂ ਪੰਜਾਬ (Punjab Weather Update) ‘ਚ ਤੇਜ਼ ਹਵਾਵਾਂ ਨਾਲ ਬਾਰਿਸ਼ ਦੀ ਸੰਭਾਵਨਾ ਹੈ।
28 ਫਰਵਰੀ ਤਕ ਪੰਜਾਬ (Punjab Rain) ‘ਚ ਬੱਦਲਣ ਛਾਏ ਰਹਿਣਗੇ, ਬੂੰਦਾਬਾਂਦੀ ਤੇ ਹਲਕੀ ਤੋਂ ਮੱਧਮ ਬਾਰਿਸ਼ ਦੀ ਸੰਭਾਵਨਾ ਹੈ। ਕੁਝ ਥਾਵਾਂ ‘ਤੇ ਹਨੇਰੀ ਵੀ ਚੱਲ ਸਕਦੀ ਹੈ। ਇਸ ਸਬੰਧੀ ਮੌਮਸ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ।
ਵਿਭਾਗ ਦੇ ਅਨੁਮਾਨ ਅਨੁਸਾਰ ਪੰਜਾਬ (Punjab Weather Update) ‘ਚ ਅਗਲੇ ਤਿੰਨ ਦਿਨਾਂ ਤਕ ਦਿਨ ਦਾ ਤਾਪਮਾਨ ਘੱਟ ਰਹੇਗਾ ਜਦਕਿ ਰਾਤ ਦਾ ਤਾਪਮਾਨ ਵਧ ਸਕਦਾ ਹੈ। ਇਸ ਨਾਲ ਲੋਕਾਂ ਨੂੰ ਗਰਮ ਮੌਸਮ ਤੋਂ ਰਾਹਤ ਮਿਲੇਗੀ। ਉੱਧਰ, ਸੋਮਵਾਰ ਨੂੰ ਮੌਸਮ ਗਰਮ ਰਿਹਾ। ਜ਼ਿਆਦਾਤਰ ਜ਼ਿਲ੍ਹਿਆਂ ਵਿਚ ਦਿਨ ਦਾ ਤਾਪਮਾਨ 23 ਤੋਂ 26 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ ਜਦਕਿ ਰਾਤ ਦਾ ਤਾਪਮਾਨ ਨੌਂ ਤੋਂ ਗਿਆਰਾਂ ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।
ਮੌਸਮੀ ਬਿਮਾਰੀਆਂ ਤੋਂ ਬਚਣ ਲਈ ਫੈਲਾਈ ਜਾਗਰੂਕਤਾ
ਉੱਥੇ ਹੀ ਦੂਸਰੀ ਖਬਰ ਦੀ ਗੱਲ ਕਰੀਏ ਤਾਂ ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਦੀ ਹਦਾਇਤ ‘ਤੇ ਪਿਛਲੇ ਹਫ਼ਤੇ ਸਿਹਤ ਸੰਗਠਨ ਕਾਲਾ ਬੱਕਰਾ ਦੇ ਪ੍ਰਧਾਨ ਡਾ. ਰਿਚਰਡ ਓਹਰੀ ਵੱਲੋਂ ਭੋਗਪੁਰ ਬਲਾਕ ਦੇ ਵੱਖ-ਵੱਖ ਪਿੰਡਾਂ ਦੀਆਂ ਆਸ਼ਾ ਵਰਕਰਾਂ ਦੀ ਇਕ ਬੈਠਕ ਲਈ ਗਈ ਸੀ। ਬੈਠਕ ਵਿਚ ਉਨ੍ਹਾਂ ਆਸ਼ਾ ਵਰਕਰਾਂ ਨੂੰ ਕਈ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਬਾਰੇ ਦੱਸਿਆ।