Delhi CM Oath: ਰੇਖਾ ਗੁਪਤਾ ਨੇ ਦਿੱਲੀ ਦੀ ਮੁੱਖ ਮੰਤਰੀ ਵਜੋਂ ਹਲਫ਼ ਲਿਆ, ਛੇ ਹੋਰ ਮੰਤਰੀਆਂ ਨੇ ਵੀ ਚੁੱਕੀ ਸਹੁੰ

ਭਾਜਪਾ ਦੀ ਪਹਿਲੀ ਵਾਰ ਵਿਧਾਇਕ ਬਣੀ ਬੀਬੀ ਰੇਖਾ ਗੁਪਤਾ (Rekha Gupta) ਨੇ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਦੇ ਨਾਲ ਹੀ ਭਾਜਪਾ ਦੀ 26 ਸਾਲਾਂ ਤੋਂ ਵੱਧ ਸਮੇਂ ਬਾਅਦ ਕੌਮੀ ਰਾਜਧਾਨੀ ਵਿੱਚ ਸੱਤਾ ’ਚ ਵਾਪਸੀ ਹੋਈ ਹੈ।

ਰੇਖਾ ਗੁਪਤਾ ਦੇ ਨਾਲ ਪਰਵੇਸ਼ ਵਰਮਾ, ਆਸ਼ੀਸ਼ ਸੂਦ, ਮਨਜਿੰਦਰ ਸਿੰਘ ਸਿਰਸਾ, ਕਪਿਲ ਮਿਸ਼ਰਾ, ਰਵਿੰਦਰ ਇੰਦਰਰਾਜ ਸਿੰਘ ਅਤੇ ਪੰਕਜ ਸਿੰਘ ਨੂੰ ਵੀ ਉਪ ਰਾਜਪਾਲ ਵੀਕੇ ਸਕਸੈਨਾ (Lt Governor VK Saxena) ਨੇ ਅਹੁਦੇ ਦੀ ਸਹੁੰ ਚੁਕਾਈ।

ਇਤਿਹਾਸਕ ਰਾਮਲੀਲਾ ਮੈਦਾਨ ਵਿੱਚ ਹੋਏ ਹਲਫ਼ਦਾਰੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਜਪਾ ਦੇ ਵੱਡੇ ਆਗੂਆਂ ਅਤੇ ਐਨਡੀਏ ਦੇ ਮੁੱਖ ਮੰਤਰੀਆਂ ਨੇ ਸ਼ਿਰਕਤ ਕੀਤੀ।

ਗੁਪਤਾ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਹੈ। ਸ਼ਾਲੀਮਾਰ ਬਾਗ ਤੋਂ 50 ਸਾਲਾ ਵਿਧਾਇਕ ਮੁੱਖ ਮੰਤਰੀਆਂ ਦੀ ਐਨਡੀਏ ਟੀਮ ਵਿੱਚ ਇਕਲੌਤੀ ਮਹਿਲਾ ਵੀ ਹੈ। ਉਂਝ ਉਹ ਦਿੱਲੀ ਦੀ ਨੌਵੀਂ ਮੁੱਖ ਮੰਤਰੀ ਹੈ ਅਤੇ ਭਾਜਪਾ ਵੱਲੋਂ ਵੀ ਦਿੱਲੀ ਦੀ ਚੌਥੀ ਮੁੱਖ ਮੰਤਰੀ ਬਣੀ ਹੈ।

Leave a Reply

Your email address will not be published. Required fields are marked *