ਸਾਰੇ ਸਕੂਲਾਂ ਦਾ ਬਦਲਿਆ ਸਮਾਂ, ਸਿੱਖਿਆ ਵਿਭਾਗ ਨੇ ਜਾਰੀ ਕੀਤੀ ਨੋਟੀਫਿਕੇਸ਼ਨ

ਚੰਡੀਗੜ੍ਹ : ਸਰਦੀ ਦੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਾਰੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਚੰਡੀਗੜ੍ਹ ਸਿੱਖਿਆ ਵਿਭਾਗ ਵਲੋਂ ਸਕੂਲਾਂ ਦੇ ਬਦਲੇ ਸਮੇਂ ਨੂੰ ਲੈ ਕੇ ਵਿਦਿਆਰਥੀਆਂ ਅਤੇ ਸਟਾਫ਼ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਸ ਨੋਟੀਫਿਕੇਸ਼ਨ ਮੁਤਾਬਕ 1 ਨਵੰਬਰ, 2025 ਤੋਂ ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ। ਨਵੇਂ ਹੁਕਮਾਂ ਤਹਿਤ ਸਿੰਗਲ ਸ਼ਿਫਟ ਅਤੇ ਡਬਲ ਸ਼ਿਫਟ ਸਕੂਲਾਂ ਲਈ ਸਮਾਂ ਨਿਰਧਾਰਿਤ ਕੀਤਾ ਗਿਆ ਹੈ।
ਸਿੰਗਲ ਸ਼ਿਫਟ ਸਕੂਲਾਂ (ਸਾਰੀਆਂ ਜਮਾਤਾਂ) ‘ਚ ਸਟਾਫ਼ ਦਾ ਸਮਾਂ ਸਵੇਰੇ 8.10 ਤੋਂ ਦੁਪਹਿਰ 2.30 ਤੱਕ ਹੋਵੇਗਾ, ਜਦੋਂ ਕਿ ਵਿਦਿਆਰਥੀਆਂ ਦਾ ਸਮਾਂ ਸਵੇਰੇ 8.20 ਵਜੇ ਤੋਂ ਦੁਪਹਿਰ 2.20 ਤੱਕ ਹੋਵੇਗਾ। ਇਸੇ ਤਰ੍ਹਾਂ ਡਬਲ ਸ਼ਿਫਟ ਸਕੂਲਾਂ (6ਵੀਂ ਅਤੇ ਇਸ ਤੋਂ ਉੱਪਰ) ‘ਚ ਸਟਾਫ਼ ਦਾ ਸਮਾਂ ਸਵੇਰੇ 7.50 ਤੋਂ ਦੁਪਹਿਰ 2.10 ਵਜੇ ਤੱਕ, ਜਦੋਂ ਕਿ ਵਿਦਿਆਰਥੀਆਂ ਦਾ ਸਮਾਂ ਸਵੇਰੇ 8.00 ਵਜੇ ਤੋਂ 1.15 ਵਜੇ ਤੱਕ ਹੋਵੇਗਾ।

ਇਸੇ ਤਰ੍ਹਾਂ ਸ਼ਾਮ ਦੀ ਸ਼ਿਫਟ (ਜਮਾਤ ਪਹਿਲੀ ਤੋਂ ਪੰਜਵੀਂ ਤੱਕ) ਲਈ ਸਟਾਫ਼ ਦਾ ਸਵੇਰ ਦਾ ਸਮਾਂ 10.50 ਤੋਂ ਸ਼ਾਮ 5.10 ਵਜੇ ਤੱਕ, ਜਦੋਂ ਕਿ ਵਿਦਿਆਰਥੀਆਂ ਦਾ ਸਮਾਂ ਦੁਪਹਿਰ 12.45 ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਇਹ ਹੁਕਮ ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਮੁਖੀਆਂ ਨੂੰ ਪਾਲਣਾ ਲਈ ਭੇਜ ਦਿੱਤੇ ਗਏ ਹਨ ਅਤੇ ਇਹ ਹੁਕਮ 1 ਨਵੰਬਰ, 2025 ਤੋਂ ਲਾਗੂ ਹੋ ਕੇ 31 ਮਾਰਚ, 2026 ਤੱਕ ਲਾਗੂ ਰਹਿਣਗੇ।

Leave a Reply

Your email address will not be published. Required fields are marked *