ਚੰਡੀਗੜ੍ਹ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਹਾਲੀਆ ਪੰਜਾਬ ਫੇਰੀ ’ਤੇ ਉਜ਼ਰ ਜਤਾਉਂਦਿਆਂ ਕਿਹਾ ਕਿ ਦਿੱਲੀ ਵਾਲਿਆਂ ਨੂੰ ਪੰਜਾਬ ਸਰਕਾਰ ਠੇਕੇ ’ਤੇ ਦੇ ਦਿੱਤੀ ਗਈ ਹੈ। ਉਨ੍ਹਾਂ ਤਨਜ਼ ਕਸਦਿਆਂ ਕਿਹਾ ਕਿ ਆਉਂਦੇ ਦਿਨਾਂ ਵਿਚ ਸਰਕਾਰੀ ਵਿਭਾਗਾਂ ਦੇ ਵੀ ‘ਟੈਂਡਰ’ ਕੱਢ ਦਿੱਤੇ ਜਾਣਗੇ। ਉਨ੍ਹਾਂ ‘ਆਪ’ ਆਗੂ ਸਿਸੋਦੀਆ ਦੀ ਪੰਜਾਬ ਗੇੜੀਆਂ ’ਤੇ ਇਤਰਾਜ਼ ਕੀਤਾ।
Punjab News ਦਿੱਲੀ ਵਾਲਿਆਂ ਨੂੰ ਪੰਜਾਬ ਸਰਕਾਰ ਠੇਕੇ ’ਤੇ ਦਿੱਤੀ: ਰਵਨੀਤ ਬਿੱਟੂ
