ਕਿਸਾਨ ਗੇਟ ਅਤੇ ਕੰਧਾਂ ਟੱਪ ਕੇ ਡੀ.ਸੀ. ਮੀਟਿੰਗ ਹਾਲ ਦੇ ਵਿਚ ਜਾ ਬਰਾਜੇ

kisan/ nawanpunjab.com

ਬਠਿੰਡਾ, 18 ਜੂਨ- ਬਠਿੰਡਾ ਵਿਖੇ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕਿਸਾਨਾਂ ਦੀ ਮੀਟਿੰਗ ਚੱਲ ਰਹੀ ਸੀ ਤਾਂ ਕੁਝ ਹੋਰ ਕਿਸਾਨ ਗੇਟ ਅਤੇ ਕੰਧਾਂ ਟੱਪ ਕੇ ਡੀ.ਸੀ. ਮੀਟਿੰਗ ਹਾਲ ਦੇ ਵਿਚ ਜਾ ਬਰਾਜੇ।ਇਨ੍ਹਾਂ ਕਿਸਾਨਾਂ ਦਾ ਕਹਿਣਾ ਸੀ ਕਿ ਬੈਠਕ ਵਿੱਚ ਹਾਜ਼ਰ ਕਿਸਾਨ ਨਕਲੀ ਹਨ ਜਿਨ੍ਹਾਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਮੀਟਿੰਗ ਕਰ ਰਿਹਾ ਹੈ। ਜਦੋਂ ਇਨ੍ਹਾਂ ਕਿਸਾਨਾਂ ਨੇ ਮੀਟਿੰਗ ਹਾਲ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੂੰ ਰੋਕ ਲਿਆ ਗਿਆ ਜਿਸ ਤੋਂ ਖ਼ਫ਼ਾ ਹੋ ਕੇ ਕਿਸਾਨ ਕੰਧਾਂ ਤੇ ਗੇਟ ਟੱਪ ਕੇ ਮੀਟਿੰਗ ਹਾਲ ਜਾ ਪੁੱਜੇ ਅਤੇ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਲੱਗ ਪਏ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਜਾਮਨਗਰ ਅਤੇ ਬਠਿੰਡਾ ਲੁਧਿਆਣਾ ਐੱਨ.ਐੱਚ.ਐੱਮ. ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕਿਸਾਨਾਂ ਦੀ ਮੀਟਿੰਗ ਰੱਖੀ ਗਈ ਸੀ। ਜਦੋਂ ਕਿਸਾਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਤਾਂ ਕਿਸਾਨ ਗੇਟ ਤੇ ਕੰਧਾਂ ਟੱਪ ਕੇ ਅੰਦਰ ਵੜ ਗਏ ਤੇ ਡੀ.ਸੀ. ਮੀਟਿੰਗ ਹਾਲ ਦੇ ਵਿਚ ਡੀ.ਸੀ. ਦੀ ਮੇਨ ਕੁਰਸੀ ਕੋਲ ਜਾ ਪੁੱਜੇ।

Leave a Reply

Your email address will not be published. Required fields are marked *