ਜਲੰਧਰ: ਵਿਦੇਸ਼ ਤੋਂ ਡਿਪੋਰਟ ਕੀਤੇ ਗਏ ਪੰਜਾਬੀ ਨੌਜਵਾਨ ਬੱਚੇ-ਬੱਚੀਆਂ ਦੇ ਮੁੜ ਵਸੇਬੇ ਤੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਉਹਨਾਂ ਦੀਆਂ ਉਹ ਮੁੱਢਲੀਆਂ ਲੋੜਾਂ ਜਿੰਨਾਂ ਨਾਲ ਉਹਨਾਂ ਦੇ ਮੁੜ ਵਸੇਬੇ ਦਾ ਰਾਹ ਪੱਧਰਾ ਹੋ ਸਕੇ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਸੰਤ ਦਿਲਜੀਤ ਸਿੰਘ ਸ਼ਿਕਾਗੋ ਵਾਲਿਆਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਸੰਤ ਸ਼ਿਕਾਗੋ ਵਾਲਿਆਂ ਨੇ ਇਸ ਸਬੰਧੀ ਦੇਸ਼ ਦੇ ਉਪ-ਰਾਸ਼ਟਰਪਤੀ ਮਾਨਯੋਗ ਜਗਦੀਪ ਧਨਖੜ ਨਾਲ ਵੀ ਮੁਲਾਕਾਤ ਕੀਤੀ।
ਸੰਤ ਸ਼ਿਕਾਗੋ ਵਾਲਿਆਂ ਨੇ ਕਿਹਾ ਕਿ ਉਹ ਜ਼ਿਲ੍ਹਾ ਨਵਾਂ ਸ਼ਹਿਰ ਦੇ ਡਿਪੋਰਟ ਹੋਏ ਹਰ ਵਿਅਕਤੀ ਨੂੰ ਆਪਣੇ ਤੌਰ ਤੇ 50 ਹਜ਼ਾਰ ਰੁਪਏ ਨਕਦ ਰਾਸ਼ੀ ਦੇ ਰੂਪ ‘ਚ ਅਤੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਸਬੰਧੀ ਵੀ ਮਦਦ ਕਰਨਗੇ। ਉਹਨਾਂ ਕਿਹਾ ਕਿ ਉਹ ਕੇਂਦਰ ਅਤੇ ਪੰਜਾਬ ਸਰਕਾਰ ਦੋਨਾਂ ਤੋਂ ਬਿਨਾਂ ਦੋਨਾਂ ਤੋਂ ਇਨ੍ਹਾਂ ਪੀੜਿਤ ਬੱਚਿਆਂ ਦੀ ਪੁਰਜ਼ੋਰ ਮਦਦ ਲਈ ਯਤਨ ਕਰਨਗੇ