ਸੈਕਰਾਮੈਂਟੋ, ਕੈਲੇਫੋਰਨੀਆ – ਦੁਨੀਆਂ ਵਿਚ ਆਪਣਾ ਮੁਕਾਮ ਰੱਖਣ ਵਾਲੇ ਯੂਬਾ ਸਿਟੀ, ਕੈਲੇਫੋਰਨੀਆ ਦੇ ਬਜ਼ੁਰਗ ਧਨਾਡ ਸਿੱਖ ਸ. ਦੀਦਾਰ ਸਿੰਘ ਬੈਂਸ ਦੇ ਨਾਮ ਉੱਤੇ ਪਾਰਕ ਬਣਨ ਜਾ ਰਿਹਾ ਹੈ, ਅੱਜ ਇਸ ਦਾ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਟੱਕ ਲਾ ਕੇ ਇਸ ਦਾ ਉਦਘਾਟਨ ਵੀ ਕਰ ਦਿੱਤਾ। ਇਹ ਪਾਰਕ ਯੂਬਾ ਸਿਟੀ ਵਿਚ ਹਾਰਟਰ ਪਾਰਕਵੇਅ ਦੇ ਨੇੜੇ ਯੋਜਨਾਬੱਧ ਪੰਜ ਏਕੜ, ਉੱਤੇ ਕਰੀਬ ਤਿੰਨ ਮਿਲੀਅਨ ਦੀ ਲਾਗਤ ਨਾਲ ਬਣੇਗਾ।
ਧਨਾਡ ਸਿੱਖ ਸ. ਦੀਦਾਰ ਸਿੰਘ ਬੈਂਸ ਦੇ ਨਾਮ ਉੱਤੇ ਯੂਬਾ ਸਿਟੀ ਵਿਚ ਪੰਜ ਏਕੜ ‘ਚ ਤਿੰਨ ਮਿਲੀਅਨ ਦੀ ਲਾਗਤ ਨਾਲ ਬਣੇਗਾ ਪਾਰਕ
