ਲੁਧਿਆਣਾ : ਮਲਟੀਲੈਵਲ ਮਾਰਕੀਟਿੰਗ ਕੰਪਨੀ ਦੇ ਧੋਖਾਧੜੀ ਦੇ ਕੇਸ ਵਿੱਚ ਆਪਣੀ ਗਵਾਹੀ ਦੇ ਚਲਦੇ ਬਾਲੀਵੁੱਡ ਦੇ ਐਕਟਰ ਸੋਨੂ ਸੂਦ ਲੁਧਿਆਣਾ ਦੀ ਅਦਾਲਤ ਵਿੱਚ ਵੀਡੀਓ ਕਾਨਫਰੰਸ ਦੇ ਜਰੀਏ ਪੇਸ਼ ਹੋਏ । ਲੁਧਿਆਣਾ ਦੇ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਰਮਨਪ੍ਰੀਤ ਕੌਰ ਦੀ ਅਦਾਲਤ ਨੇ 29 ਜਨਵਰੀ ਨੂੰ ਸੋਨੂ ਸੂਦ ਨੂੰ ਗੈਰ ਜ਼ਮਾਨਤੀ ਗ੍ਰਿਫਤਾਰੀ ਵਰੰਟ ਜਾਰੀ ਕੀਤੇ ਸਨ। ਇਸ ਦੇ ਨਾਲ ਹੀ ਅਦਾਲਤ ਨੇ ਅੰਧੇਰੀ ਵੈਸਟ ਇਲਾਕੇ ਦੇ ਥਾਣੇ ਨੂੰ ਸੂਦ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਦਾ ਆਦੇਸ਼ ਦਿੱਤਾ ਸੀ ।
ਇਹ ਸੀ ਸਾਰਾ ਮਾਮਲਾ
ਕੁਝ ਸਮਾਂ ਪਹਿਲੋਂ ਲੁਧਿਆਣਾ ਵਿੱਚ ਮਲਟੀਲੈਵਲ ਮਾਰਕੀਟਿੰਗ ਕੰਪਨੀ ਦੇ ਖਿਲਾਫ ਧੋਖਾਧੜੀ ਦਾ ਮੁਕਦਮਾ ਦਰਜ ਕੀਤਾ ਗਿਆ ਸੀ । ਉਕਤ ਕੰਪਨੀ ਨੇ ਸੋਨੂ ਸੂਦ ਨੂੰ ਬਰਾਂਡ ਅੰਬੈਸਡਰ ਬਣਾਇਆ ਹੋਇਆ ਸੀ । ਮਾਨਯੋਗ ਅਦਾਲਤ ਨੇ ਸੋਨੂ ਨੂੰ ਗਵਾਹੀ ਲਈ ਸੰਮਨ ਭੇਜਿਆ ਸੀ ਪਰ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਏ । ਸੋਮਵਾਰ ਨੂੰ ਸੋਨੂ ਸੂਦ ਦੀ ਪੇਸ਼ੀ ਵੀਡੀਓ ਕਾਨਫਰੰਸ ਦੇ ਜਰੀਏ ਹੋਈ ।