ਮਾਨਸਾ ‘ਚ ਐਨਕਾਉਂਟਰ, ਗੋਲੀਬਾਰੀ ਦੌਰਾਨ ਇਕ ਗੈਂਗਸਟਰ ਜ਼ਖ਼ਮੀ

ਮਾਨਸਾ : ਸਿੱਧੂ ਮੂਸੇਵਾਲੇ ਦੇ ਕਰੀਬੀ ਪ੍ਰਗਟ ਸਿੰਘ ਦੇ ਘਰ ਦੇ ਬਾਹਰ ਪਿਛਲੇ ਦਿਨੀਂ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਹੋਏ ਜੱਸੀ ਪੈਂਚਰ ਨੂੰ ਨਾਲ ਲੈ ਕੇ ਅਸਲਾ ਰਿਕਵਰੀ ਕਰਨ ਗਈ ਪੁਲਿਸ ਪਾਰਟੀ ਤੇ ਜੱਸੀ ਪੈਂਚਰ ਵਿਚਕਾਰ ਮੁੱਠਭੇੜ ਹੋ ਗਈ। ਇਸ ਇਸ ਦੌਰਾਨ ਮੁਲਜ਼ਮ ਜੱਸੀ ਪੈਂਚਰ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਬਾਅਦ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਸਿਵਲ ਹਸਪਤਾਲ ਵਿੱਚ ਪਹੁੰਚੇ ਹਨ।

ਐਸਪੀ ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਰੀਬੀ ਪ੍ਰਗਟ ਸਿੰਘ ਦੇ ਘਰ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਹੋਏ ਜੱਸੀ ਪੈਂਚਰ ਨੂੰ ਅੱਜ ਪੁਲਿਸ ਜਦ ਹਥਿਆਰ ਬਰਾਮਦ ਕਰਵਾਉਣ ਲਈ ਨਾਲ ਲੈ ਕੇ ਗਈ। ਉੱਥੇ ਰੱਖੇ ਹੋਏ ਹਥਿਆਰ ਪਹਿਲਾਂ ਹੀ ਲੋਡਡ ਹੋਣ ‘ਤੇ ਉਸ ਵੱਲੋਂ ਪੁਲਿਸ ਤੇ ਗੋਲੀ ਚਲਾ ਦਿੱਤੀ । ਇਸ ਦੇ ਜਵਾਬ ਵਿੱਚ ਪੁਲਿਸ ਵੱਲੋਂ ਚਲਾਈ ਗੋਲੀ ਦੇ ਕਾਰਨ ਜੱਸੀ ਪੈਂਚਰ ਜ਼ਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ। ਦੱਸਣਯੋਗ ਹੈ ਕਿ ਜੱਸੀ ਪੈਂਚਰ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।

Leave a Reply

Your email address will not be published. Required fields are marked *