ਨਵੀਂ ਦਿੱਲੀ,ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਵੋਟਰ ਸੂਚੀਆਂ ਵਿੱਚ ਗੜਬੜ ਦੇ ਦੋਸ਼ ਲਾਉਣ ਤੋਂ ਬਾਅਦ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਵੋਟਰ ਸੂਚੀਆਂ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਦਾ ਅਗਲਾ ਕਦਮ ਨਿਆਂ ਪ੍ਰਣਾਲੀ ਤੱਕ ਪਹੁੰਚ ਕਰਨਾ ਹੋਵੇਗਾ। ਮੀਡੀਆ ਨਾਲ ਗੱਲ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਭਾਵੇਂ ਕਿਆਸਅਰਾਈਆਂ ਵੋਟਿੰਗ ਮਸ਼ੀਨਾਂ ਨਾਲ ਸਮੱਸਿਆਵਾਂ ਦਾ ਸੰਕੇਤ ਦੇ ਸਕਦੀਆਂ ਹਨ, ਪਰ ਤੱਥਾਂ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ, ‘‘ਸਾਨੂੰ ਦੋ ਚੀਜ਼ਾਂ ਵਿੱਚ ਅੰਤਰ ਸਪਸ਼ਟ ਤੌਰ ’ਤੇ ਪੇਸ਼ ਕਰਨ ਦੀ ਲੋੜ ਹੈ, ‘ਮੈਂ ਇੱਥੇ ਕੋਈ ਅਟਕਲਾਂ ਨਹੀਂ ਲਗਾਈਆਂ ਹਨ। ਮੈਂ ਤੱਥ ਪੇਸ਼ ਕੀਤੇ ਹਨ। ਜਿਵੇਂ ਕਿ ਹਿਮਾਚਲ ਪ੍ਰਦੇਸ਼ ਦੀ ਆਬਾਦੀ ਦੇ ਜਿੰਨੇ ਵੋਟਰ ਸ਼ਾਮਲ ਕੀਤੇ ਗਏ ਹਨ। ਜਿੰਨੇ ਵੀ ਹਲਕਿਆਂ ਨੂੰ ਜੋੜਿਆ ਗਿਆ ਹੈ, ਉਹ ਭਾਜਪਾ ਦੇ ਹਲਕੇ ਹਨ।’’
ਉਨ੍ਹਾਂ ਕਿਹਾ, ‘‘ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਦੀ ਆਬਾਦੀ ਨਾਲੋਂ ਵੱਧ ਵੋਟਰ ਹਨ। ਇਹ ਅੰਦਾਜ਼ੇ ਨਹੀਂ ਹਨ। ਇਹ ਤੱਥ ਹਨ। ਇਹ ਸਾਡੇ ਅੰਕੜੇ ਨਹੀਂ ਹਨ; ਇਹ ਚੋਣ ਕਮਿਸ਼ਨ ਦੇ ਅੰਕੜੇ ਹਨ।’’
ਰਾਹੁਲ ਗਾਂਧੀ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਜੇ ਉਹ ਵੋਟਰ ਸੂਚੀ ਦਿੰਦੇ ਹਨ, ਤਾਂ ਅਸੀਂ ਇੱਥੇ ਇੱਕ ਹੋਰ ਪ੍ਰੈਸ ਕਾਨਫਰੰਸ ਕਰਾਂਗੇ ਜਿੱਥੇ ਇਨ੍ਹਾਂ ਸਵਾਲਾਂ ਦੇ ਜਵਾਬ ਤੁਹਾਡੇ ਲਈ ਉਪਲਬਧ ਹੋਣਗੇ। ਉਨ੍ਹਾਂ ਦੇਰੀ ’ਤੇ ਚਿੰਤਾ ਜ਼ਾਹਿਰ ਕਰਦਿਆਂ ਚੋਣ ਕਮਿਸ਼ਨ ਨੂੰ ਇਹ ਡੇਟਾ ਦੇਣ ਦੀ ਲੋੜ ਹੈ। ਉਨ੍ਹਾਂ ਦਾ ਅਗਲਾ ਕਦਮ ਨਿਆ ਪ੍ਰਣਾਲੀ ਕੋਲ ਜਾਣ ਦਾ ਹੈ।
ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਦੇ ਧੜੇ ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਦੱਸਿਆ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ 11 ਸੀਟਾਂ ਅਜਿਹੀਆਂ ਸਨ ਜਿੱਥੇ ਉਨ੍ਹਾਂ ਦੀ ਪਾਰਟੀ ਚੋਣ ਨਿਸ਼ਾਨ ਦੀ ਉਲਝਣ ਕਾਰਨ ਹਾਰ ਗਈ ਸੀ। ਉਨ੍ਹਾਂ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਹਲਕਿਆਂ ’ਤੇ ਵੀ ਬੈਲਟ ਪੇਪਰ ‘ਤੇ ਦੁਬਾਰਾ ਚੋਣਾਂ ਕਰਵਾਈਆਂ ਜਾਣ, ਜਿੱਥੇ ਸਾਡੇ ਉਮੀਦਵਾਰ ਜਿੱਤੇ ਹਨ। 11 ਸੀਟਾਂ ਅਜਿਹੀਆਂ ਹਨ, ਜਿੱਥੇ ਪਾਰਟੀ ਦੇ ਚੋਣ ਨਿਸ਼ਾਨਾਂ ਵਿਚਾਲੇ ਉਲਝਣ ਕਾਰਨ ਅਸੀਂ ਚੋਣਾਂ ਹਾਰ ਗਏ।’’
ਉਨ੍ਹਾਂ ਕਿਹਾ, ‘‘ਸੱਤਾ ਵਿਚ ਆਈ ਪਾਰਟੀ ਨੇ ਵੀ ਇਸ ਨੂੰ ਸਵੀਕਾਰ ਕਰ ਲਿਆ ਹੈ। ਅਸੀਂ ‘ਤੁਟਾਰੀ’ ਤੋਂ ਚੋਣ ਨਿਸ਼ਾਨ ਬਦਲਣ ਲਈ ਬਹੁਤ ਸਾਰੀਆਂ ਬੇਨਤੀਆਂ ਕੀਤੀਆਂ, ਪਰ ਬੇਨਤੀ ਨਹੀਂ ਮੰਨੀ ਗਈ, ਅਸੀਂ ਚੋਣ ਕਮਿਸ਼ਨ ਨੂੰ ਨਿਰਪੱਖ ਹੋਣ ਦੀ ਮੰਗ ਕਰਦੇ ਹਾਂ।