ਨਵੀਂ ਦਿੱਲੀ, 13 ਅਕਤੂਬਰ :- ਕੌਮਾਂਤਰੀ ਅਪਰਾਧਕ ਪੁਲਿਸ ਸੰਸਥਾ ਭਾਵ ਇੰਟਰਪੋਲ ਨੇ ਭਾਰਤ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਖ਼ਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਹ ਦੂਜਾ ਮੌਕਾ ਹੈ ਕਿ ਇੰਟਰਪੋਲ ਨੇ ਕੈਨੇਡਾ ਅਧਾਰਿਤ ਸਿੱਖ ਫਾਰ ਜਸਟਿਸ ਦੇ ਸੰਸਥਾਪਕ ਪੰਨੂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਤੋਂ ਮਨਾਂ ਕਰ ਦਿੱਤਾ ਹੈ। ਪੜਤਾਲੀਆ ਏਜੰਸੀ ਸੀ. ਬੀ. ਆਈ. ਨੇ ਭਾਰਤੀ ਏਜੰਸੀਆਂ ਵਲੋਂ ਦਿੱਤੀ ਸਾਰੀ ਜਾਣਕਾਰੀ ਇੰਟਰਪੋਲ ਨੂੰ ਦਿੱਤੀ, ਪਰ ਇੰਟਰਪੋਲ ਨੇ ਇਸ ਨੂੰ ਵਾਪਸ ਮੋੜ ਦਿੱਤਾ। ਹਲਕਿਆਂ ਮੁਤਾਬਿਕ ਇੰਟਰਪੋਲ ਨੇ ਇਹ ਸਵੀਕਾਰ ਕੀਤਾ ਹੈ ਕਿ ਪੰਨੂ ਇਕ ਹਾਈ ਪ੍ਰੋਫਾਈਲ ਸਿੱਖ ਅੱਤਵਾਦੀ ਹੈ ਅਤੇ ਸਿੱਖ ਫਾਰ ਜਸਟਿਸ ਇਕ ਅਜਿਹੀ ਸੰਸਥਾ ਹੈ, ਜੋ ਖਾਲਿਸਤਾਨ ਦੀ ਮੰਗ ਕਰਦਾ ਰਿਹਾ ਹੈ।
ਇੰਟਰਪੋਲ ਵਲੋਂ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਦੇਣ ਤੋਂ ਇਨਕਾਰ
