Sunita Williams ਨੇ ਰਚਿਆ ਇਤਿਹਾਸ, 9ਵੀਂ ਵਾਰ ਕੀਤੀ ਸਪੇਸਵਾਕ

ਵਾਸ਼ਿੰਗਟਨ : ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਵੀਰਵਾਰ ਸ਼ਾਮ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 6.30 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ‘ਤੇ ਆਪਣੀ ਸਪੇਸਵਾਕ ਸ਼ੁਰੂ ਕੀਤੀ। ਇਸ ਦੌਰਾਨ, ਪੁਲਾੜ ਯਾਤਰੀ ਬੁੱਚ ਵਿਲਮੋਰ ਵੀ ਉਸ ਦੇ ਨਾਲ ਸੀ।

ਇਸ ਸਪੇਸਵਾਕ ਦੌਰਾਨ, ਜੋ ਲਗਪਗ 5.5 ਘੰਟੇ ਤੱਕ ਚੱਲੀ, ਦੋਵਾਂ ਨੇ ਆਈਐਸਐਸ ਦੇ ਬਾਹਰੀ ਹਿੱਸੇ ਨੂੰ ਸਾਫ਼ ਕੀਤਾ ਅਤੇ ਸੂਖਮ ਜੀਵਾਂ ਦੇ ਪ੍ਰਯੋਗਾਂ ਲਈ ਨਮੂਨੇ ਵੀ ਇਕੱਠੇ ਕੀਤੇ। ਰਿਪੋਰਟਾਂ ਅਨੁਸਾਰ, ਇਸ ਤੋਂ ਪਤਾ ਲੱਗੇਗਾ ਕਿ ਆਈਐਸਐਸ ‘ਤੇ ਸੂਖਮ ਜੀਵ ਜ਼ਿੰਦਾ ਹਨ ਜਾਂ ਨਹੀਂ। ਇਸ ਤੋਂ ਇਲਾਵਾ, ਟੁੱਟੇ ਹੋਏ ਐਂਟੀਨਾ ਨੂੰ ਵੀ ISS ਤੋਂ ਵੱਖ ਕਰ ਦਿੱਤਾ।

Leave a Reply

Your email address will not be published. Required fields are marked *