ਐੱਸ. ਏ. ਐੱਸ. ਨਗਰ, 9 ਜੁਲਾਈ (ਦਲਜੀਤ ਸਿੰਘ)- ਐਸ. ਸੀ. ਈ. ਆਰ. ਟੀ. ਪੰਜਾਬ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਮਿਆਦ ਲਾਈਫ਼ ਟਾਈਮ ਤੱਕ ਵਧਾ ਦਿੱਤੀ ਹੈ। ਇਸ ਸਬੰਧੀ ਜਾਰੀ ਨੋਟਿਸ ਰਾਹੀਂ ਐਸ. ਸੀ. ਈ. ਆਰ. ਟੀ. ਨੇ ਦੱਸਿਆ ਕਿ ਐਨ. ਸੀ. ਟੀ. ਈ. ਦੇ ਨੋਟੀਫ਼ਿਕੇਸ਼ਨ ਅਨੁਸਾਰ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਵਿਚ ਪਾਸ ਉਮੀਦਵਾਰਾਂ ਦੇ ਸਰਟੀਫਿਕੇਟਾਂ ਦੀ ਮਿਆਦ 7 ਸਾਲ ਦੀ ਬਜਾਏ ਲਾਈਫ਼ ਟਾਈਮ ਕੀਤੀ ਜਾਂਦੀ ਹੈ। ਇਸ ਸਬੰਧੀ ਅਲੱਗ ਤੋਂ ਨਵੇਂ ਸਰਟੀਫਿਕੇਟ ਜਾਰੀ ਨਹੀਂ ਕੀਤੇ ਜਾਣਗੇ।
ਐਸ.ਸੀ.ਈ.ਆਰ.ਟੀ. ਪੰਜਾਬ ਨੇ ਪੀ.ਟੀ.ਈ.ਟੀ. ਦੀ ਮਿਆਦ ਲਾਈਫ਼ ਟਾਈਮ ਕੀਤੀ
