Kapurthala Bandh : ਦਲਿਤ ਭਾਈਚਾਰੇ ਦੇ ਆਗੂਆਂ ਵੱਲੋਂ ਦਿੱਤੇ ਬੰਦ ਦੇ ਸੱਦੇ ’ਤੇ ਕਪੂਰਥਲਾ ਰਿਹਾ ਮੁਕੰਮਲ ਬੰਦ, 200 ਤੋਂ ਵੱਧ ਪੁਲਿਸ ਕਰਮਚਾਰੀ ਰਹੇ ਤਾਇਨਾਤ

ਕਪੂਰਥਲਾ: ਪੰਜਾਬ ਦੇ ਅੰਮ੍ਰਿਤਸਰ ਵਿਚ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਦਿਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਜੀ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਘਟਨਾ ਦੇ ਰੋਸ ਵਜੋਂ ਦਲਿਤ ਸਮਾਜ ਦੇ ਆਗੂਆਂ ਵੱਲੋਂ ਦਿੱਤੀ ਬੰਦ ਦੀ ਕਾਲ ਦੇ ਮੱਦੇ ਨਜ਼ਰ ਅੱਜ ਕਪੂਰਥਲਾ ਵਿਚ ਸ਼ਾਂਤੀਪੂਰਵਕ ਬੰਦ ਦਾ ਅਸਰ ਮੁਕੰਮਲ ਦੇਖਣ ਨੂੰ ਮਿਲਿਆ। ਇਸ ਬੰਦ ਦੇ ਚੱਲਦੇ ਸਵੇਰ ਤੋਂ ਹੀ ਸਾਰੀਆਂ ਬਾਜ਼ਾਰ ਦੀਆਂ ਦੁਕਾਨਾਂ ਬੰਦ ਰਹੀਆਂ ਅਤੇ ਬੱਸ ਸਟੈਂਡ ’ਤੇ ਵੀ ਸ਼ਾਂਤੀ ਦਾ ਮਾਹੌਲ ਦੇਖਣ ਨੂੰ ਮਿਲਿਆ।

ਦਲਿਤ ਸਮਾਜ ਦੇ ਆਗੂਆਂ ਨੇ ਕੱਲ੍ਹ ਹੀ ਬਾਜ਼ਾਰ ਵਿਚ ਬੰਦ ਦੀ ਕਾਲ ਦੇ ਦਿੱਤੀ ਸੀ ਅਤੇ ਇਸੇ ਸਬੰਧ ਵਿਚ ਕਪੂਰਥਲਾ ਵਿਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਗਠਨਾਂ ਨੇ ਵਿਰੋਧ ਪ੍ਰਦਰਸ਼ਨ ਦੀ ਰੂਪ ਰੇਖਾ ਤਿਆਰ ਕੀਤੀ ਸੀ। ਇਸ ਮੌਕੇ ਦਲਿਤ ਆਗੂਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਦੁਪਹਿਰ ਸਮੇਂ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੇ ਹੋਏ ਇਕ ਰੋਸ਼ ਮਾਰਚ ਕੱਢਿਆ ਗਿਆ। ਦੂਜੇ ਪਾਸੇ ਸ਼ਹਿਰ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਸਨ।

Leave a Reply

Your email address will not be published. Required fields are marked *