ਅੰਮ੍ਰਿਤਸਰ : ਤਖਤ ਸ੍ਰੀ ਹਜੂਰ ਅਬਿਚਲ ਨਗਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਸਨ ਤਖਤ ਸਾਹਿਬ ਦੀ ਸੇਵਾ ਦੇ 25 ਵਰ੍ਹੇ ਪੂਰੇ ਹੋਣ ਤੇ ਵਿਸ਼ੇਸ਼ ਸਨਮਾਨ ਸਮਾਗਮ ਵਿਚ ਬੋਲਦਿਆ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਥੇਦਾਰ ਨੂੰ ਮਿਲਣ ਵਾਲਾ ਸਨਮਾਨ ਗੁਰੂ ਦਾ ਹੈ, ਜੇ ਸਨਮਾਨ ਗੁਰੂ ਦਾ ਹੈ ਤੇ ਜਥੇਦਾਰ ਦਾ ਅਪਮਾਨ ਵੀ ਗੁਰੂ ਦਾ ਹੀ ਹੈ। ਤਖਤ ਦੇ ਜਥੇਦਾਰ ਦੇ ਪੁਤਲੇ ਫੂਕਣੇ ਇਹ ਕਿਸ ਦਾ ਅਪਮਾਨ ਹੈ। ਸਮਾਗਮ ਵਿਚ ਹਜੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਤ ਮਹਾਪੁਰਖ ਮੌਜੂਦ ਸਨ। ਉਨ੍ਹਾਂ ਸੰਬੋਧਨ ਕਰਦਿਆ ਕਿਹਾ ਕਿ ਸਿੱਖ ਪੰਥ ਦੇ ਤਖਤ ਕੇਵਲ ਇਮਾਰਤਾਂ ਨਹੀਂ ਸਗੋਂ ਖਾਲਸਾ ਪੰਥ ਦਾ ਸੱਚਾ ਸੁੱਚਾ ਸੰਕਲਪ ਹੈ। ਇਨ੍ਹਾਂ ਤਖਤ ਸਾਹਿਬ ਤੋਂ ਸਿੱਖ ਪੰਥ ਕੇਵਲ ਸੇਧ ਲੈਂਦਾ ਹੋਇਆ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਤੌਰ ‘ਤੇ ਅੱਗੇ ਵਧਦਾ ਹੈ।
ਜਿਹੜਾ ਤਖ਼ਤ ਸਾਹਿਬ ਤੋਂ ਮੁੱਖ ਮੋੜਦਾ ਉਸ ਵਿਅਕਤੀ ਦਾ ਨਸਲਾਂ ਤੱਕ ਨਾਸ਼ ਹੋ ਜਾਂਦਾ : ਗਿਆਨੀ ਹਰਪ੍ਰੀਤ ਸਿੰਘ
