ਚੰਡੀਗੜ੍ਹ, 8 ਫਰਵਰੀ (ਬਿਊਰੋ)- ਭਾਜਪਾ ਗਠਜੋੜ ਵਲੋਂ ਰੂਰਲ ਮੈਨੀਫੈਸਟੋ ਜਾਰੀ ਕੀਤਾ ਗਿਆ | 11 ਨੁਕਾਤੀ ਸੰਕਲਪ ਪੱਤਰ ਜਾਰੀ ਕਰਨ ਮੌਕੇ ਮੰਚ ‘ਤੇ ਕੈਪਟਨ ਅਮਰਿੰਦਰ ਸਿੰਘ ਮੌਜੂਦ ਨਹੀਂ ਸਨ | ਉੱਥੇ ਹੀ ਇਸ ਸੰਕਲਪ ਪੱਤਰ ‘ਚ ਪੰਜਾਬ ਲਈ 11 ਨੁਕਾਤੀ ਵਿਜ਼ਨ ਦੱਸਿਆ ਗਿਆ ਹੈ |
ਭਾਜਪਾ ਗਠਜੋੜ ਵਲੋਂ 11 ਨੁਕਾਤੀ ਸੰਕਲਪ ਪੱਤਰ ਜਾਰੀ, ਮੰਚ ‘ਤੇ ਨਹੀਂ ਮੌਜੂਦ ਸਨ ਕੈਪਟਨ ਅਮਰਿੰਦਰ ਸਿੰਘ
