ਲਖਨਊ, 21 ਸਤੰਬਰ (ਬਿਊਰੋ)– ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਮੰਗਲਵਾਰ ਨੂੰ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸਲਾਹ ਦਿੱਤੀ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ‘ਪ੍ਰਮੋਸ਼ਨ’ ਕਰ ਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ। ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਨੂੰ ਉੱਤਰ ਪ੍ਰਦੇਸ਼ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ 140 ਤੋਂ ਵੱਧ ਸੀਟਾਂ ਨਹੀਂ ਮਿਲਣਗੀਆਂ। ਮੰਗਲਵਾਰ ਨੂੰ ਇਕ ਨਿਊਜ਼ ਚੈਨਲ ਦੇ ਪ੍ਰੋਗਰਾਮ ’ਚ ਸਵਾਲਾਂ ਦਾ ਜਵਾਬ ਦਿੰਦੇ ਹੋਏ ਟਿਕੈਤ ਨੇ ਜਿੱਥੇ ਭਾਜਪਾ ਨੂੰ ਚੋਣਾਂ ’ਚ 140 ਤੋਂ ਵੱਧ ਸੀਟਾਂ ਨਹੀਂ ਮਿਲਣ ਦਾਅਵਾ ਕੀਤਾ, ਉੱਥੇ ਹੀ ਇਹ ਵੀ ਕਿਹਾ,‘‘ਭਾਜਪਾ ਦਾ ਹਾਰਿਆ ਹੋਇਆ ਉਮੀਦਵਾਰ ਵੀ ਜਿੱਤ ਦਾ ਪ੍ਰਮਾਣ ਪੱਤਰ ਲੈ ਕੇ ਜਾਵੇਗਾ ਕਿਉਂਕਿ ਮੈਨੂੰ ਈ.ਵੀ.ਐੱਮ. ’ਤੇ ਭਰੋਸਾ ਨਹੀਂ ਹੈ।’’ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਅੰਦੋਲਨ ਦੇ ਇਕ ਮੁੱਖ ਨੇਤਾ ਟਿਕੈਤ ਨੇ ਇਸ ਗੱਲ ’ਤੇ ਜ਼ੋਰ ਦੇ ਕੇ ਕਿਹਾ,‘‘ਅਸੀਂ ਕੋਈ ਚੋਣ ਨਹੀਂ ਲੜਾਂਗੇ।
ਯੋਗੀ ਦਾ ‘ਪ੍ਰਮੋਸ਼ਨ’ ਕਰ ਕੇ ਬਣਾਇਆ ਜਾਵੇ ਪ੍ਰਧਾਨ ਮੰਤਰੀ : ਰਾਕੇਸ਼ ਟਿਕੈਤ
