ਗੁਰਦਾਸਪੁਰ – ਬੀਤੇ ਦਿਨ ਪਠਾਨਕੋਟ ਨੈਸ਼ਨਲ ਹਾਈਵੇ ਤੇ ਧਾਰੀਵਾਲ ਦੇ ਐਂਟਰੀ ਪੁਆਇੰਟ ‘ਤੇ ਇੱਕ ਨਿੱਜੀ ਕੰਪਨੀ ਦੀ ਤੇਜ਼ ਰਫਤਾਰ ਬੱਸ ਸਾਹਮਣੇ ਤੋਂ ਆ ਰਹੀ ਇੱਕ ਹੋਰ ਨਿਜੀ ਬੱਸ ਨੂੰ ਟੱਕਰ ਮਾਰੀ ਦਿੱਤੀ ਅਤੇ ਇਸ ਤੋਂ ਬਾਅਦ ‘ਚ ਇੱਕ ਖੜ੍ਹੀ ਕਾਰ ਨੂੰ ਲਪੇਟ ਵਿੱਚ ਲੈ ਲਿਆ ਪਰ ਬੱਸ ਫਿਰ ਵੀ ਨਹੀਂ ਰੁਕੀ। ਇਸ ਦੌਰਾਨ ਗੁਰਦਾਸਪੁਰ ਸਾਈਡ ਤੋਂ ਆ ਰਹੀ ਇੱਕ ਹੋਰ ਐਕਟੀਵਾ ਸਵਾਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਬੱਸ ਸਵਾਰਾਂ ਨੂੰ ਮਾਮੂਲੀ ਸੱਟਾ ਲੱਗੀਆਂ ਜਦਕਿ ਐਕਟੀਵਾ ਸਵਾਰ ਵਿਅਕਤੀ ਵੀ ਜ਼ਖ਼ਮੀ ਹੋ ਗਿਆ ਤੇ ਖੜ੍ਹੀ ਸਵਿਫਟ ਕਾਰ ਦਾ ਵੀ ਕਾਫ਼ੀ ਨੁਕਸਾਨ ਕੀਤਾ ਹੈ। ਹਾਦਸੇ ਤੋਂ ਬਾਅਦ ਨਿੱਜੀ ਕੰਪਨੀ ਦੀ ਬੱਸ ਦਾ ਡਰਾਈਵਰ ਅਤੇ ਕੰਡਕਟਰ ਬੱਸ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਏ। ਧਾਰੀਵਾਲ ਥਾਣੇ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਤੇਜ਼ ਰਫ਼ਤਾਰ ਬੱਸ ਨੇ ਤਿੰਨ ਵਾਹਨਾਂ ਨੂੰ ਲਪੇਟ ‘ਚ ਲਿਆ
