ਟੋਰੰਟੋ (ਕੈਨੇਡਾ) : ਵਿਸ਼ਵ ਪੰਜਾਬੀ ਸਭਾ, ਟੋਰੰਟੋ ਦੇ ਚੇਅਰਮੈਨ ਨੇ ਡਾ. ਦਲਬੀਰ ਸਿੰਘ ਕਥੂਰੀਆ ਨੇ ਹਰਿਆਣਾ ਦੇ CM ਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਰ। ਇਸ ਮੁਲਾਕਾਤ ਦੌਰਾਨ ਉਸ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਇਕ ਪੱਤਕ ਦਿੱਤਾ ਜਿਸ ਵਿਚ ਉਸ ਨੇ ਲਿਖਿਆ ਕਿ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਤੁਹਾਡੀ ਸੁਯੋਗ ਅਗਵਾਈ ਹੇਠ ਹਰਿਆਣਾ ਪ੍ਰਾਂਤ ਪੰਜਾਬੀ ਭਾਸ਼ਾ, ਸਾਹਿੱਤ ਤੇ ਸੱਭਿਆਚਾਰ ਦੇ ਵਿਕਾਸ ਲਈ ਚੰਗਾ ਮਾਹੌਲ ਉਸਾਰੇਗਾ। ਇਸ ਸਿਲਸਿਲੇ ਵਿੱਚ ਸਾਡੇ ਕੁਝ ਸੁਝਾਅ ਹਨ, ਜਿੰਨ੍ਹਾਂ ਨੂੰ ਪੰਜਾਬੀਆਂ ਦੀਆਂ ਮੰਗਾਂ ਵਜੋਂ ਨਹੀਂ ਸਗੋਂ ਲੋੜਾਂ ਵਾਂਗ ਵੇਖਿਆ, ਪੜਤਾਲਿਆ ਤੇ ਲਾਗੂ ਕੀਤਾ ਜਾਵੇ। ਇਸ ਨਾਲ ਸਾਰੇ ਵਿਸ਼ਵ ਵਿੱਚ ਹਰਿਆਣਾ ਪ੍ਰਾਂਤ ਦੀ ਮਹਿਮਾ ਪਸਰੇਗੀ।
ਵਿਸ਼ਵ ਪੰਜਾਬੀ ਸਭਾ, ਟੋਰੰਟੋ ਦੇ ਚੇਅਰਮੈਨ ਕਥੂਰੀਆ ਨੇ ਹਰਿਆਣਾ ਦੇ CM ਸੈਣੀ ਨਾਲ ਕੀਤੀ ਮੁਲਾਕਾਤ
