ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਵੱਲੋਂ ਫਿਲਮ ‘ਐਮਰਜੈਂਸੀ’ ਦੇ ਵਿਰੋਧ ਵਿੱਚ ਸਿਨੇਮਾ ਘਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਪੰਜਾਬੀ ਭਰ ਵਿਚ ਜਿਹਨਾਂ ਸਿਨੇਮਾ ਘਰਾਂ ਵਿਚ ਫਿਲਮ ‘ਅੇਮਰਜੈਂਸੀ’ ਲੱਗਣ ਜਾ ਰਹੀ ਹੈ, ਉਹਨਾਂ ਸਿਨੇਮਾ ਘਰਾਂ ਦੇ ਬਹਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਫਿਲਮ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਨੂੰ ਸਵੇਰੇ ਹੀ ਅੰਮ੍ਰਿਤਸਰ ਦੇ ਸਿਨੇਮਾ ਘਰ ਪੀਵੀਆਰ ਸੂਰਜ, ਚੰਦਾ, ਤਾਰਾ ਸਿਨੇਮਾ ਨੇੜੇ ਬੱਸ ਸਟੈਂਡ, ਨੈਕਸਸ ਮਾਲ ਅਤੇ ਵੀਆਰ ਅੰਬਰਸਰ ਮਾਲ ਨੇੜੇ ਮੈਡੀਕਲ ਇਨਕਲੇਵ ਵਿਖੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਵਿਰੋਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਟਾਫ ਅਤੇ ਸੰਗਤਾਂ ਮੌਜੂਦ ਹਨ।
ਪੰਜਾਬ ਦੇ PVRs ‘ਚ ਫਿਲਮ ‘ਐਮਰਜੈਂਸੀ’ ਨਹੀਂ ਹੋਵੇਗੀ ਰਿਲੀਜ਼, SGPC ਵੱਲੋ ਕੀਤਾ ਜਾ ਰਿਹੈ ਵਿਰੋਧ
