ਚੰਡੀਗੜ੍ਹ,ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ’ਚ ਅੱਜ ਸੰਘਣੀ ਧੁੰਦ ਛਾਈ ਰਹੀ ਜਿਸ ਕਾਰਨ ਦਿਸਣ ਹੱਦ ਕਾਫੀ ਘੱਟ ਰਹੀ। ਦੋਵਾਂ ਰਾਜਾਂ ’ਚ ਕੜਾਕੇ ਦੀ ਠੰਢ ਦਾ ਜ਼ੋਰ ਜਾਰੀ ਹੈ। ਪੰਜਾਬ ਵਿੱਚ ਫਾਜ਼ਿਲਕਾ ਜਦਕਿ ਹਰਿਆਣਾ ਵਿੱਚ ਨਾਰਨੌਲ ਸਭ ਤੋਂ ਠੰਢਾ ਸਥਾਨ ਰਿਹਾ। ਪੰਜਾਬ ਦਾ ਫਾਜ਼ਿਲਕਾ ਸਭ ਤੋਂ ਠੰਢਾ ਸਥਾਨ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 2.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ’ਚ ਦਿਸਣ ਹੱਦ ਸਿਫਰ ਰਹੀ। ਲੁਧਿਆਣਾ, ਪਟਿਆਲਾ, ਚੰਡੀਗੜ੍ਹ, ਅੰਬਾਲਾ, ਹਿਸਾਰ ਤੇ ਕਰਨਾਲ ’ਚ ਵੀ ਧੁੰਦ ਛਾਈ ਰਹੀ। ਪੰਜਾਬ ਦੇ ਅੰਮ੍ਰਿਤਸਰ ’ਚ ਘੱਟੋ-ਘੱਟ ਤਾਪਮਾਨ ਪੰਜ ਡਿਗਰੀ ਅਤੇ ਪਟਿਆਲਾ ’ਚ 6.5 ਡਿਗਰੀ ਸੈਲਸੀਅਸ ਰਿਹਾ। ਲੁਧਿਆਣਾ ’ਚ ਘੱਟੋ-ਘੱਟ ਤਾਪਮਾਨ 5.4 ਡਿਗਰੀ, ਪਠਾਨਕੋਟ ’ਚ 4.2, ਬਠਿੰਡਾ ’ਚ 5.4 ਅਤੇ ਫਰੀਦਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ’ਚ ਘੱਟੋ-ਘੱਟ ਤਾਪਮਾਨ ਪੰਜ ਡਿਗਰੀ ਰਿਹਾ।
Punjab weather : 2.4 ਡਿਗਰੀ ਤਾਪਮਾਨ ਨਾਲ ਕੰਬਿਆ ਫਾਜ਼ਿਲਕਾ
