ਸਪੋਰਟਸ ਡੈਸਕ- ਵਨਡੇ ਵਿਸ਼ਵ ਕੱਪ 2019 ਦੇ ਸੈਮੀਫਾਈਨਲ ‘ਚ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਹੱਥੋਂ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 10 ਜੁਲਾਈ 2019 ਨੂੰ ਖੇਡਿਆ ਗਿਆ ਉਹ ਮੁਕਾਬਲਾ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਇੰਟਰਨੈਸ਼ਨਲ ਕਰੀਅਰ ਦਾ ਆਖ਼ਰੀ ਮੈਚ ਸਾਬਤ ਹੋਇਆ। ਇਸ ਮੁਕਾਬਲੇ ਵਿਚ ਭਾਰਤ ਦੀਆਂ ਉਮੀਦਾਂ ਧੋਨੀ ‘ਤੇ ਟਿਕੀਆਂ ਹੋਈਆਂ ਸਨ ਤੇ ਉਹ ਟੀਮ ਦਾ ਸਕੋਰ ਅੱਗੇ ਤੋਰ ਰਹੇ ਸਨ, ਪਰ ਮਾਰਟਿਨ ਗੁਪਟਿਲ ਨੇ ਧੋਨੀ ਨੂੰ ਰਨ ਆਊਟ ਕਰ ਕੇ ਭਾਰਤ ਦੀਆਂ ਵਿਸ਼ਵ ਕੱਪ ਦੀਆਂ ਉਮੀਦਾਂ ‘ਤੇ ਪਾਣੀ ਫ਼ੇਰ ਦਿੱਤਾ ਸੀ।
ਧੋਨੀ ਨੇ 15 ਅਗਸਤ 2020 ਨੂੰ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਜਦਕਿ ਹੁਣ ਮਾਰਟਿਨ ਗੁਪਟਿਲ ਨੇ 8 ਜਨਵਰੀ 2025 ਨੂੰ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ।