BCCI ਨੇ IPL 2024 Final ਖ਼ਤਮ ਹੋਣ ਤੋਂ ਬਾਅਦ ਦਿਖਾਈ ਦਰਿਆਦਿਲੀ, ਇਨ੍ਹਾਂ ‘ਗੁੰਮਨਾਮ ਹੀਰੋਜ਼’ ਨੂੰ ਮੋਟੀ ਰਕਮ ਦੇਣ ਦਾ ਕੀਤਾ ਐਲਾਨ

ਨਵੀਂ ਦਿੱਲੀ : BCCI ਸਕੱਤਰ ਜੈ ਸ਼ਾਹ ਨੇ ਆਈਪੀਐਲ 2024 ਦੀ ਸਮਾਪਤੀ ਤੋਂ ਬਾਅਦ ਗਰਾਊਂਡ ਸਟਾਫ਼ ਤੇ ਪਿੱਚ ਕਿਊਰੇਟਰ ਨੂੰ ਵੱਡੀ ਰਕਮ ਦੇਣ ਦਾ ਐਲਾਨ ਕੀਤਾ ਹੈ। 26 ਮਈ ਨੂੰ ਖੇਡੇ ਗਏ IPL 2024 ਦੇ ਫਾਈਨਲ ਮੈਚ ‘ਚ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਸਨਰਾਈਜ਼ਰਜ਼ ਹੈਦਰਾਬਾਦ (SRH) ਨੂੰ 8 ਵਿਕਟਾਂ ਨਾਲ ਹਰਾ ਕੇ ਤੀਜੀ ਵਾਰ IPL ਖਿਤਾਬ ਜਿੱਤਿਆ।

ਆਈਪੀਐਲ ਦੇ 17ਵੇਂ ਸੀਜ਼ਨ ਨੂੰ ਜਿੱਤਣ ਤੋਂ ਬਾਅਦ ਕੇਕੇਆਰ ਟੀਮ ਨੂੰ ਇਨਾਮੀ ਰਾਸ਼ੀ ਵਜੋਂ 20 ਕਰੋੜ ਰੁਪਏ ਮਿਲੇ ਹਨ। ਇਸ ਦੇ ਨਾਲ ਹੀ ਉਪ ਜੇਤੂ ਟੀਮ ‘ਤੇ ਵੀ ਕਰੋੜਾਂ ਰੁਪਏ ਦੀ ਵਰਖਾ ਹੋਈ। ਇਸ ਦੌਰਾਨ ਬੀਸੀਸੀਆਈ ਨੇ ਆਈਪੀਐਲ 2024 ਦੇ ‘ਗੁੰਮਨਾਮ ਹੀਰੋਜ਼’ ਨੂੰ 25-25 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਦਰਅਸਲ, ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਸਾਰੇ ਨਿਯਮਤ ਆਈਪੀਐਲ ਵੈਨਿਊ ਦੇ ਗਰਾਊਂਡ ਸਟਾਫ ਤੇ ਪਿੱਚ ਕਿਊਰੇਟਰਾਂ ਨੂੰ ਲੀਗ ਦੌਰਾਨ ਸ਼ਾਨਦਾਰ ਪਿੱਚਾਂ ਬਣਾਉਣ ਲਈ ਇਨਾਮ ਵਜੋਂ 25-25 ਲੱਖ ਰੁਪਏ ਦਿੱਤੇ ਜਾਣਗੇ।

ਜੈ ਸ਼ਾਹ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ‘ਤੇ ਲਿਖਿਆ ਕਿ ਸਾਡੇ ਸਫਲ ਟੀ-20 ਸੀਜ਼ਨ ਦੇ ਗੁੰਮਨਾਮ ਹੀਰੋ ਗਰਾਊਂਡਸਮੈਨ ਹਨ, ਜਿਨ੍ਹਾਂ ਨੇ ਖਰਾਬ ਮੌਸਮ ‘ਚ ਵੀ ਸ਼ਾਨਦਾਰ ਪਿੱਚਾਂ ਤਿਆਰ ਕੀਤੀਆਂ। ਅਸੀਂ ਉਨ੍ਹਾਂ ਦੀ ਮਿਹਨਤ ਲਈ ਉਨ੍ਹਾਂ ਨੂੰ ਇਨਾਮ ਦੇਣਾ ਚਾਹੁੰਦੇ ਹਾਂ। 10 ਨਿਯਮਤ ਆਈਪੀਐਲ ਸਥਾਨਾਂ ‘ਤੇ ਗਰਾਊਂਡਸਮੈਨ ਤੇ ਪਿਚ ਕਿਊਰੇਟਰਾਂ ਨੂੰ 25-25 ਲੱਖ ਰੁਪਏ ਤੇ ਤਿੰਨ ਵਾਧੂ ਵੈਨਿਊਜ਼ ‘ਤੇ 10 ਲੱਖ ਰੁਪਏ ਮਿਲਣਗੇ। ਤੁਹਾਡੇ ਸਮਰਪਣ ਅਤੇ ਸਖ਼ਤ ਮਿਹਨਤ ਲਈ ਧੰਨਵਾਦ।

Leave a Reply

Your email address will not be published. Required fields are marked *