ਲੁਧਿਆਣਾ – ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਰਾਜ ਸਭਾ ਐੱਮ. ਪੀ. ਦੇ ਰੂਪ ’ਚ ਮਿਲਣ ਵਾਲੀ ਤਨਖਾਹ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਖਰਚ ਕਰਨ ਦੀ ਐਲਾਨ ਕੀਤਾ ਗਿਆ ਹੈ। ਸੰਤ ਸੀਚੇਵਾਲ ਨੂੰ ਸੁਲਤਾਨਪੁਰ ਲੋਧੀ ’ਚ ਪਵਿੱਤਰ ਕਾਲੀ ਬੋਈ ਨੂੰ ਸਾਫ ਕਰਨ ਲਈ ਆਪਣੇ ਜੀਵਨ ਦਾ ਲੰਮਾ ਸਮਾਂ ਲਗਾਉਣ ਲਈ ਜਾਣਿਆ ਜਾਂਦਾ ਹੈ, ਜਿਸ ਦੇ ਤਹਿਤ ਵਾਤਾਵਰਣ ਪ੍ਰੇਮੀ ਦੇ ਰੂਪ ’ਚ ਪਛਾਣ ਬਣਨ ਤੋਂ ਬਾਅਦ ਉਨ੍ਹਾਂ ਨੂੰ ਪਦਮਸ਼੍ਰੀ ਸਨਮਾਨ ਮਿਲਿਆ ਹੈ ਅਤੇ ਰਾਜ ਸਭਾ ਐੱਮ. ਪੀ. ਬਣਾਇਆ ਗਿਆ।
ਜਿੱਥੋਂ ਤੱਕ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦਾ ਸਵਾਲ ਹੈ। ਉਸ ਦੇ ਲਈ ਚਲਾਈ ਗਈ ਮੁਹਿੰਮ ਦੇ ਪਹਿਲੇ ਪੜਾਅ ’ਚ ਸੰਤ ਸੀਚੇਵਾਲ ਵੱਲੋਂ ਬੁੱਢੇ ਨਾਲੇ ਦੇ ਕਿਨਾਰੇ ’ਤੇ ਹੋਏ ਕਬਜ਼ੇ ਹਟਾ ਕੇ ਪੌਦੇ ਲਗਾਉਣ ਦਾ ਕੰਮ ਕਰਵਾਇਆ ਗਿਆ। ਹੁਣ ਦੂਜੇ ਫੇਜ ’ਚ ਸੰਤ ਸੀਚੇਵਾਲ ਨੇ ਗੁਰੂ ਨਾਨਕ ਦੇਵ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗਊਘਾਟ ’ਚ ਪਾਠ ਕਰਵਾਉਣ ਦੇ ਬਾਅਦ ਪੱਕਾ ਮੋਰਚਾ ਲਗਾ ਲਿਆ ਹੈ।