ਜਲੰਧਰ– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਹਮੇਸ਼ਾ ਗਹਿਮਾਗਹਿਮੀ ਰਹੀ ਹੈ ਪਰ ਇਸ ਵਾਰ ਇਨ੍ਹਾਂ ਚੋਣਾਂ ਤੋਂ ਪਹਿਲਾਂ ਜੋ ਸ਼੍ਰੋਮਣੀ ਅਕਾਲੀ ਦਲ ’ਚ ਖਿੱਚੋਤਾਣ ਪੈਦਾ ਹੋਈ ਹੈ, ਉਹ ਇਸ ਤੋਂ ਪਹਿਲਾਂ ਕਦੇ ਵੀ ਵੇਖਣ ਨੂੰ ਨਹੀਂ ਮਿਲੀ। ਇਸ ਵਾਰ ਖ਼ਾਸ ਗੱਲ ਇਹ ਹੈ ਕਿ ਐੱਸ. ਜੀ. ਪੀ. ਸੀ. ਪ੍ਰਧਾਨ ਦੇ ਅਹੁਦੇ ਲਈ ਇਸ ਅਹੁਦੇ ਦੀ ਦਾਅਵੇਦਾਰ ਬੀਬੀ ਜਗੀਰ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ’ਚ ਤਣ ਗਈ ਹੈ।
ਜਿੱਥੇ ਬੀਬੀ ਜਗੀਰ ਕੌਰ ’ਤੇ ਬਾਦਲਾਂ ਨਾਲ ਮਿਲ ਕੇ ਫ੍ਰੈਂਡਲੀ ਮੈਚ ਖੇਡਣ ਦਾ ਦੋਸ਼ ਲੱਗ ਰਿਹਾ ਹੈ, ਉੱਥੇ ਹੀ ਕੁਝ ਲੋਕ ਬੀਬੀ ਵੱਲੋਂ ਭਾਜਪਾ ਦੇ ਇਸ਼ਾਰਿਆਂ ’ਤੇ ਨੱਚਣ ਦੇ ਕਸੀਦੇ ਵੀ ਕੱਸ ਰਹੇ ਹਨ। ਇਸ ਪੂਰੇ ਮਾਮਲੇ ’ਚ ਮਾਜਰਾ ਕੀ ਹੈ, ਇਹ ਜਾਣਨ ਲਈ ਅਸੀਂ ਬੀਬੀ ਜਗੀਰ ਕੌਰ ਨਾਲ ਗੱਲਬਾਤ ਕੀਤੀ।