ਟੀਮ ਇੰਡੀਆ ਦੇ ਡਰੈਸਿੰਗ ਰੂਮ ਵਿਵਾਦ ‘ਤੇ ਗੌਤਮ ਗੰਭੀਰ ਨੇ ਤੋੜੀ ਚੁੱਪੀ, ਰਿਪੋਰਟ ਨੂੰ ਦੱਸਿਆ ‘ਝੂਠੀ’

ਨਵੀਂ ਦਿੱਲੀ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜਵਾਂ ਟੈਸਟ ਮੈਚ 3 ਜਨਵਰੀ 2025 ਤੋਂ ਸਿਡਨੀ ‘ਚ ਖੇਡਿਆ ਜਾਣਾ ਹੈ। ਸਿਡਨੀ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਡਰੈਸਿੰਗ ਰੂਮ ਵਿਵਾਦ ‘ਤੇ ਆਪਣੀ ਚੁੱਪੀ ਤੋੜੀ ਹੈ। ਕੋਚ ਨੇ ਕਿਹਾ ਕਿ ਟੀਮ ਇੰਡੀਆ ਦੇ ਡਰੈਸਿੰਗ ਰੂਮ ਨੂੰ ਲੈ ਕੇ ਲੀਕ ਹੋਣ ਵਾਲੀਆਂ ਖ਼ਬਰਾਂ ਸੱਚ ਨਹੀਂ ਹਨ। ਉਸ ਨੇ ਅੱਗੇ ਕਿਹਾ ਕਿ ਡ੍ਰੈਸਿੰਗ ਰੂਮ ਦੀ ਚਰਚਾ ਖਿਡਾਰੀ ਅਤੇ ਕੋਚ ਵਿਚਕਾਰ ਸੀਮਤ ਹੋਣੀ ਚਾਹੀਦੀ ਹੈ।

ਟੀਮ ਇੰਡੀਆ ਦੇ ਡਰੈਸਿੰਗ ਰੂਮ ਵਿਵਾਦ ‘ਤੇ ਗੌਤਮ ਗੰਭੀਰ ਨੇ ਤੋੜੀ ਚੁੱਪੀ

ਦਰਅਸਲ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜਵੇਂ ਟੈਸਟ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਮੈਲਬੋਰਨ ਟੈਸਟ ‘ਚ ਹਾਰ ਤੋਂ ਬਾਅਦ ਕੋਚ ਗੰਭੀਰ ਨੇ ਭਾਰਤੀ ਖਿਡਾਰੀਆਂ ਨੂੰ ਤਾੜਨਾ ਕੀਤੀ ਸੀ ਪਰ ਗੰਭੀਰ ਨੇ ਇਨ੍ਹਾਂ ਡਰੈਸਿੰਗ ਰੂਮ ਲੀਕ ਨੂੰ ਗ਼ਲਤ ਕਰਾਰ ਦਿੱਤਾ ਸੀ।

ਗੌਤਮ ਗੰਭੀਰ ਨੇ ਕਿਹਾ ਕਿ ਸਾਰੇ ਖਿਡਾਰੀ ਜਾਣਦੇ ਹਨ ਕਿ ਕਿਹੜੇ ਖੇਤਰਾਂ ਵਿੱਚ ਕੰਮ ਕਰਨਾ ਹੈ। ਅਸੀਂ ਉਸ ਨਾਲ ਸਿਰਫ਼ ਇਹੀ ਗੱਲਬਾਤ ਕੀਤੀ ਹੈ ਕਿ ਇਹ ਟੈਸਟ ਮੈਚ ਕਿਵੇਂ ਜਿੱਤਿਆ ਜਾਵੇ। ਗੰਭੀਰ ਨੇ ਇਹ ਵੀ ਕਿਹਾ ਕਿ ਕੋਚ ਅਤੇ ਖਿਡਾਰੀ ਵਿਚਾਲੇ ਗੱਲਬਾਤ ਸਿਰਫ ਡਰੈਸਿੰਗ ਰੂਮ ਤੱਕ ਸੀਮਤ ਹੋਣੀ ਚਾਹੀਦੀ ਹੈ। ਜਦੋਂ ਤੱਕ ਡਰੈਸਿੰਗ ਰੂਮ ਵਿੱਚ ਇਮਾਨਦਾਰ ਲੋਕ ਹਨ, ਭਾਰਤੀ ਕ੍ਰਿਕਟ ਸੁਰੱਖਿਅਤ ਹੱਥਾਂ ਵਿੱਚ ਰਹੇਗੀ। ਸਿਰਫ਼ ਪ੍ਰਦਰਸ਼ਨ ਹੀ ਤੁਹਾਨੂੰ ਡਰੈਸਿੰਗ ਫਾਰਮ ਵਿੱਚ ਰੱਖਦਾ ਹੈ।

Leave a Reply

Your email address will not be published. Required fields are marked *