ਅਕੋਲਾ – ਮਹਾਰਾਸ਼ਟਰ ਦੇ ਅਕੋਲਾ ਜ਼ਿਲੇ ’ਚ ਭਾਜਪਾ ਨੇ ਇਕ ਜ਼ਿਲਾ ਪ੍ਰੀਸ਼ਦ ਮੈਂਬਰ ਸਮੇਤ 11 ਅਹੁਦੇਦਾਰਾਂ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ਹੇਠ ਪਾਰਟੀ ’ਚੋਂ 6 ਸਾਲ ਲਈ ਮੁਅੱਤਲ ਕਰ ਦਿੱਤਾ ਹੈ | ਇਕ ਸਥਾਨਕ ਆਗੂ ਨੇ ਸੋਮਵਾਰ ਦੱਸਿਆ ਕਿ ਨਵੰਬਰ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ, ਸ਼ਿਵ ਸੈਨਾ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮਹਾਗੱਠਜੋੜ ਨੂੰ ਜ਼ਿਲੇ ’ਚ ਬਗਾਵਤ ਦਾ ਸਾਹਮਣਾ ਕਰਨ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਭਾਜਪਾ ਨੇ ਮਹਾਰਾਸ਼ਟਰ ’ਚ 11 ਅਹੁਦੇਦਾਰਾਂ ਨੂੰ ਕੀਤਾ ਮੁਅੱਤਲ
