‘ਲਾਕਡਾਊਨ’ ਹੋਇਆ ਪੰਜਾਬ, ਦੁਕਾਨਾਂ ਤੋਂ ਲੈ ਕੇ ਸਰਕਾਰੀ ਦਫ਼ਤਰਾਂ ਤੱਕ ਸਭ ਕੁਝ ਬੰਦ

ਜਲੰਧਰ – ਪੰਜਾਬ ਵਿਚ ਅੱਜ ਇਕ ਵਾਰ ਫਿਰ ਤੋਂ ਲਾਕਡਾਊਨ ਵਲਗੇ ਹਾਲਾਤ ਪੈਦਾ ਹੋ ਗਏ ਹਨ। ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦੌਰਾਨ ਅੱਜ ਪੂਰਾ ਪੰਜਾਬ ਲਾਕਡਾਊਨ ਹੋ ਗਿਆ ਹੈ। ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਇਸ ਦੌਰਾਨ ਕਿਸਾਨਾਂ ਵੱਲੋਂ ਸਾਰੇ ਸਕੂਲ, ਕਾਲਜ, ਦਫ਼ਤਰ ਅਤੇ ਹਰ ਤਰ੍ਹਾਂ ਦੇ ਅਦਾਰੇ ਇਥੋਂ ਤੱਕ ਕਿ ਸੜਕੀ ਅਤੇ ਰੇਲ ਆਵਾਜਾਈ ਵੀ ਠੱਪ ਕੀਤੀ ਗਈ ਹੈ। ਐੱਮ. ਐੱਸ.ਪੀ. ਗਾਰੰਟੀ ਸਣੇ ਕਿਸਾਨੀ ਮੰਗਾਂ ‘ਤੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਮੱਦੇਨਜ਼ਰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਦੌਰਾਨ ਕਿਸਾਨ ਆਗੂਆਂ ਵੱਲੋਂ ਸੂਬੇ ਭਰ ਦੇ ਲੋਕਾਂ ਨੂੰ ਬੰਦ ‘ਚ ਸਮਰਥਨ ਦੇਣ ਦੀ ਅਪੀਲ ਕੀਤੀ ਗਈ।

ਮੁਕੰਮਲ ਤੌਰ ‘ਤੇ ਪੰਜਾਬ ਬੰਦ
ਰੇਲ ਆਵਾਜਾਈ ਬੰਦ
ਸੜਕੀ ਆਵਾਜਾਈ ਬੰਦ
ਦੁਕਾਨਾਂ ਬੰਦ ਕਰਨ ਦੀ ਅਪੀਲ
200,300 ਥਾਵਾਂ ‘ਤੇ ਕੀਤੀ ਗਈ ਨਾਕਾਬੰਦੀ
ਆਮ ਜਨਤਾ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ
ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰ ਬੰਦ
ਪ੍ਰਾਈਵੇਟ ਵ੍ਹੀਕਲ ਨਹੀਂ ਚੱਲਣਗੇ
ਪੈਟਰੋਲ ਪੰਪ ਬੰਦ
ਦੁੱਧ ਦੀ ਸਪਲਾਈ ਬੰਦ
ਵਿਆਹ ਵਾਲਿਆਂ ਨੂੰ ਮਿਲੇਗੀ ਇਜਾਜ਼ਤ
ਐਮਰਜੈਂਸੀ ਸੇਵਾਵਾਂ ਚੱਲਣਗੀਆਂ
ਨੌਕਰੀ ਦੀ ਇੰਟਰਵਿਊ ਲਈ ਇਜਾਜ਼ਤ

ਜ਼ਿਲ੍ਹਾ ਅੰਮ੍ਰਿਤਸਰ : ਕੋਟਲਾ ਗੁੱਜਰਾਂ, ਪੰਧੇਰ ਕਲਾਂ (ਰੇਲ-ਸੜਕ) ਵਡਾਲਾ, ਨੰਗਲ ਪਨਵਾ ਟੋਲ-ਪਲਾਜ਼ਾ ਕੱਥੂ ਨੰਗਲ, ਜਹਾਂਗੀਰ ਰੇਲ ਲਾਈਨ, ਟਾਹਲੀ ਸਾਹਿਬ ਅੱਡਾ, ਉਧੋਕੇ ਕਲਾਂ, ਬੋਪਾਰਾਏ, ਗੱਗੋਮਾਹਲ, ਗੁੱਜਰਪੁਰਾ, ਚਮਿਆਰੀ, ਅਜਨਾਲਾ ਚੌਕ, ਵਿਸ਼ੋਆ, ਰਾਮਤੀਰਥ, ਲੋਪੋਕੇ, ਕੱਕੜ, ਬੱਚੀਵਿੰਡ, ਚੌਗਾਵਾਂ, ਭੀਲੋਵਾਲ, ਟੋਲ-ਪਲਾਜ਼ਾ ਸ਼ਿੱਡਣ, ਰਾਜਾਤਾਲ, ਬੋਹਰੂ, ਚੱਬਾ, ਬਾਸਰਕੇ, ਬੰਡਾਲਾ, ਟੋਲ-ਪਲਾਜ਼ਾ ਮਾਨਾਂਵਾਲਾ, ਨਿਰਜਨਪੁਰਾ (ਅੰਮ੍ਰਿਤਸਰ ਹਾਈਵੇਅ), ਬਿਆਸ ਸਟੇਸ਼ਨ, ਬੁਤਾਲਾ, ਮਹਿਤਾ ਚੌਕ, ਖ਼ੁਜਾਲਾ ਅੱਡਾ।
ਜ਼ਿਲ੍ਹਾ ਮੋਗਾ : ਸ਼ਾਹ ਬੁੱਕਰ, ਕੋਟ ਈਸੇ ਖਾਂ, ਬੁੱਟਰ, ਨਿਹਾਲ ਸਿੰਘ ਵਾਲਾ, ਚੌਕ ਧਰਮਕੋਟ, ਜੀਰਾ ਮੇਨ ਚੌਕ, ਅਜੀਤਵਾਲ, ਜਲਾਲਾਬਾਦ, ਡੱਗਰੂ, ਬੁੱਘੀਪੁਰਾ ਚੌਕ, ਬਧਨੀ ।
ਜ਼ਿਲ੍ਹਾ ਫਿਰੋਜ਼ਪੁਰ : ਮੱਖੂ, ਤਲਵੰਡੀ, ਅਰੀਫਕੇ, ਮੱਲਾਂਵਾਲਾ, ਬਸਤੀ ਟੈਂਕਾ ਵਾਲੀ, ਗੁਰੂ ਹਰ ਸਹਾਏ, ਮੁੱਦਕੀ, ਫਿਰੋਜ਼ਸ਼ਾਹ ਟੋਲ-ਪਲਾਜ਼ਾ।
ਜ਼ਿਲ੍ਹਾ ਤਰਨਤਾਰਨ : ਉਸਮਾ ਟੋਲ-ਪਲਾਜ਼ਾ, ਮੰਨਣ ਟੋਲ-ਪਲਾਜ਼ਾ, ਤਰਨ ਤਾਰਨ ਸਿਟੀ ਰੇਲ ਲਾਈਨ, ਪੱਟੀ ਟੋਲ-ਪਲਾਜ਼ਾ।
ਜ਼ਿਲ੍ਹਾ ਕਪੂਰਥਲਾ : ਸੁਲਤਾਨਪੁਰ ਲੋਧੀ, ਤਾਸ਼ਪੁਰ, ਹਮੀਰਾ, ਕਰਤਾਰਪੁਰ, ਢਿੱਲਵਾਂ ਟੋਲ-ਪਲਾਜ਼ਾ, ਸ਼ੂਗਰ ਮਿਲ ਚੌਕ।
ਜ਼ਿਲ੍ਹਾ ਰੋਪੜ : ਨੂਰਪੁਰ ਬੇਦੀ, ਬਲਾਚੌਰ
ਜ਼ਿਲ੍ਹਾ ਮੋਹਾਲੀ : ਦੁਬਾੜ ਟੋਲ-ਪਲਾਜ਼ਾ, ਇਸਰ ਚੌਕ।
ਜ਼ਿਲ੍ਹਾ ਜਲੰਧਰ : ਲੋਹੀਆਂ, ਸ਼ਾਹਕੋਟ, ਨਾਇਤਪੁਰ, ਟੋਲ-ਪਲਾਜ਼ਾ ਸ਼ਾਹਕੋਟ, ਫਿਲੌਰ, ਮਹਿਤਪੁਰ, ਧਨੋਵਾਲੀ, ਜਲੰਧਰ ਕੈਂਟ, ਭੋਗਪੁਰ, ਆਦਮਪੁਰ।
ਜ਼ਿਲ੍ਹਾ ਹੁਸ਼ਿਆਰਪੁਰ : ਟਾਂਡਾ ਸ਼ਹਿਰ 2 ਥਾਵਾਂ, ਗੜਦੀਵਾਲਾ, ਦਸੂਹਾ, ਮੁਕੇਰੀਆਂ, ਖੁੱਡਾ, ਹੁਸ਼ਿਆਰਪੁਰ ਸ਼ਹਿਰ, ਪੁਰ ਹੀਰਾਂ, ਬੁਲ੍ਹੋਵਾਲ, ਮਾਹਲਪੁਰ।
ਜ਼ਿਲ੍ਹਾ ਗੁਰਦਾਸਪੁਰ : ਪਠਾਨਕੋਟ ਰੋਡ, ਧਾਰੀਵਾਲ, ਬੱਬਰੀ, ਪੁਰਾਣਾ ਸ਼ਾਲਾ, ਸ਼੍ਰੀ ਹਰਗੋਬਿੰਦਪੁਰ ਰੋਡ, ਫ਼ਤਹਿਗੜ੍ਹ ਚੂੜੀਆਂ, ਘੁਮਾਣ, ਉਧਨਵਾਲ, ਸ਼੍ਰੀ ਹਰਗੋਬਿੰਦਪੁਰ ਲਾਈਟਾਂ ਵਾਲਾ ਚੌਕ।

ਜ਼ਿਲ੍ਹਾ ਫਰੀਦਕੋਟ : ਟਹਿਣਾ ਬਾਈਪਾਸ।
ਜ਼ਿਲ੍ਹਾ ਪਠਾਨਕੋਟ : ਮਾਧੋਪੁਰ।
ਜ਼ਿਲ੍ਹਾ ਪਟਿਆਲਾ : ਸ਼ੰਭੂ ਰੇਲ ਸਟੇਸ਼ਨ, ਰਾਜਪੁਰਾ, ਧਨੇੜੀ ਟੋਲ-ਪਲਾਜ਼ਾ, ਖਨੌਰੀ ਰੋਡ ਅਰਨੋ, ਸਮਾਣਾ ਬਾਬਾ ਬੰਦਾ ਬਹਾਦਰ ਚੌਕ, ਸਰਹੰਦ ਰੋਡ ਹਰਦਾਸਪੁਰਾ, ਨਾਭਾ ਰੋਡ ਕਲਿਆਣ ਟੋਲ-ਪਲਾਜ਼ਾ, ਸੰਗਰੂਰ ਰੋਡ ਮਹੰਦਪੁਰ ਮੰਡੀ, ਜੋੜੀਆਂ ਸੜਕਾਂ ਤੇ ਦੇਵੀਪੁਰ ਰੋਡ, ਭਾਦਸੋਂ ਰੋਡ ਤੇ ਸਦੂਵਾਲਾ, ਫ਼ਰੀਦਕੋਟ ਰੋਡ ਅਤੇ ਜੈਤੋਵਾਲਾ।
ਜ਼ਿਲ੍ਹਾ ਨਵਾਂਸ਼ਹਿਰ : ਨਵਾਂ ਸ਼ਹਿਰ ਬੱਸ ਸਟੈਂਡ, ਬਹਿਰਾਮ ਟੋਲ।
ਜ਼ਿਲ੍ਹਾ ਲੁਧਿਆਣਾ : ਲਾਡੋਵਾਲ ਟੋਲ-ਪਲਾਜ਼ਾ, ਮੁੱਲਾਂਪੁਰ ਦਾਖਾ, ਸੁਧਾਰ, ਖੰਨਾ, ਸਮਰਾਲਾ ਚੌਕ, ਯੋਧਾਂ।
ਜ਼ਿਲ੍ਹਾ ਬਠਿੰਡਾ : ਰਾਮਪੁਰਾ ਮੌੜ ਚੌਕ, ਜੀਂਦਾ ਟੋਲ-ਪਲਾਜ਼ਾ, ਸਲਾਬਤਪੁਰਾ।
ਜ਼ਿਲ੍ਹਾ ਮਾਨਸਾ : ਤਿੰਨ ਕੰਨੀ ਚੌਕ, ਭੀਖੀ, ਆਈ. ਟੀ. ਆਈ. ਬੁੱਢਲਾਡਾ।
ਜ਼ਿਲ੍ਹਾ ਸੰਗਰੂਰ : ਸੰਗਰੂਰ ਨਾਨਕੀਆਣਾਂ ਕੈਂਚੀਆਂ, ਲੌਂਗੋਵਾਲ ਸੁਨਾਮ ਬਰਨਾਲਾ ਰੋਡ, ਚੰਨੋ ਪਟਿਆਲਾ ਸੰਗਰੂਰ ਰੋਡ, ਬਡਰੁੱਖਾਂ ਪਟਿਆਲਾ ਮੋਗਾ ਰੋਡ, ਕੁਲਾਰਾਂ ਸੁਨਾਮ ਸੰਗਰੂਰ ਰੋਡ, ਚੀਮਾ ਸੁਨਾਮ ਬਠਿੰਡਾ ਰੋਡ, ਦਿੜ੍ਹਬਾ ਪਾਤੜਾਂ ਸੰਗਰੂਰ ਰੋਡ, ਛਾਜਲੀ ਤੇ ਲਹਿਰਾਗਾਗਾ ਨਹਿਰ ਦਾ ਪੁਲ ਜਾਖਲ ਸੁਨਾਮ ਰੋਡ, ਗੁਰਨੇ ਕਲਾਂ ਜਾਖਲ ਲੁਧਿਆਣਾ ਰੇਲਵੇ ਲਾਈਨ।
ਜ਼ਿਲ੍ਹਾ ਮੁਕਤਸਰ : ਹਾਕੂਵਾਲਾ, ਕਬਰਾਂਵਾਲਾ।
ਜ਼ਿਲ੍ਹਾ ਫਾਜ਼ਿਲਕਾ : ਜਲਾਲਾਬਾਦ, ਫਾਜ਼ਿਲਕਾ, ਫਾਜ਼ਿਲਕਾ-ਲੁਧਿਆਣਾ ਰੇਲ ਲਾਈਨ ਜਾਮ ਲਾਇਆ ਗਿਆ ਹੈ।

ਰੇਲਵੇ ਸਟੇਸ਼ਨ ਬਿਆਸ ਦੇ ਰੇਲਵੇ ਟਰੈਕ ‘ਤੇ ਬੈਠੇ ਕਿਸਾਨ
ਰੇਲਵੇ ਵਿਭਾਗ ਨੇ 163 ਗੱਡੀਆਂ ਕੀਤੀਆਂ ਰੱਦ
ਕਿਸਾਨ ਆਗੂਆਂ ਨੇ ਬੰਦ ਦੇ ਸਮਰਥਨ ‘ਚ ਆਏ ਹਰੇਕ ਵਰਗ ਦੇ ਲੋਕਾਂ ਦਾ ਧੰਨਵਾਦ ਕੀਤਾ।
ਸੁੰਨਸਾਨ ਨਜ਼ਰ ਆਇਆ ਬਿਆਸ ਰੇਲਵੇ ਸਟੇਸ਼ਨ
ਅੰਮ੍ਰਿਤਸਰ-ਜਲੰਧਰ ਤੋਂ ਸ਼੍ਰੀਨਗਰ ਤੱਕ ਜਾਂਦੇ ਮੁੱਖ ਮਾਰਗ ‘ਤੇ ਵੀ ਛਾਇਆ ਸੰਨਾਟਾ।
ਬਿਆਸ ਵਿਖੇ ਚੱਲ ਰਹੇ ਰਾਧਾ ਸੁਆਮੀ ਸਤਿਸੰਗ ਭੰਡਾਰਿਆਂ ਦੇ ਚਲਦਿਆਂ ਸ਼ਰਧਾਲੂਆਂ ਨੇ ਸਫ਼ਰ ਕਰਨ ਤੋਂ ਕੀਤਾ ਗੁਰੇਜ, ਭੰਡਾਰਿਆਂ ਦੌਰਾਨ ਬਿਆਸ ਦੇ ਬਾਜ਼ਾਰ ਵੀ ਸੁੰਨੇ ਦਿੱਤੇ ਵਿਖਾਈ
ਕੜਾਕੇ ਦੀ ਠੰਡ ‘ਚ ਕਿਸਾਨਾਂ ਨੇ ਕੀਤੀ ਭਾਰੀ ਤਦਾਦ ‘ਚ ਕੀਤੀ ਸ਼ਮੂਲੀਅਤ।

Leave a Reply

Your email address will not be published. Required fields are marked *