ਖਨੌਰੀ ਹੱਦ ’ਤੇ 34 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ’ਚ ਕਿਸਾਨਾਂ ਨੇ ਸੋਮਵਾਰ (30 ਦਸੰਬਰ) ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ’ਤੇ ਅੰਦੋਲਨ ਨੂੰ ਦਬਾਉਣ ਦਾ ਯਤਨ ਕਰਨ ਦਾ ਦੋਸ਼ ਲਾਉਂਦੇ ਹੋਏ ਸੁਪਰੀਮ ਕੋਰਟ ਨੂੰ ਕਿਹਾ ਹੈ, ‘ਉਹ ਕੇਂਦਰ ਦੇ ਇਨ੍ਹਾਂ ਯਤਨਾਂ ਵਿਚ ਜਾਣੇ-ਅਣਜਾਣੇ ਭਾਈਵਾਲ ਨਾ ਬਣੇ। ਜੇ ਕਿਸਾਨ ਅੰਦੋਲਨ ਨੂੰ ਦਬਾਉਣ ਦਾ ਹੁਕਮ ਦਿੱਤਾ ਜਾਂਦਾ ਹੈ ਤਾਂ ਜਾਨ-ਮਾਲ ਦਾ ਜਿੰਨਾ ਨੁਕਸਾਨ ਹੋਵੇਗਾ, ਉਸ ਦੇ ਲਈ ਕੇਂਦਰ ਸਰਕਾਰ ਦੇ ਨਾਲ-ਨਾਲ ਉਹ ਸੰਵਿਧਾਨਕ ਸੰਸਥਾ ਵੀ ਜ਼ਿੰਮੇਵਾਰ ਹੋਵੇਗੀ, ਜੋ ਕਿ ਅਜਿਹੇ ਹੁਕਮ ਦੇ ਰਹੀ ਹੈ’। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਡੱਲੇਵਾਲ ਨੂੰ ਉਨ੍ਹਾਂ ਦੀਆਂ ਲਾਸ਼ਾਂ ਉੱਤੋਂ ਲੰਘ ਕੇ ਜਬਰੀ ਗਿ੍ਰਫ਼ਤਾਰ ਕੀਤਾ ਜਾ ਸਕਦਾ ਹੈ।
ਆਮ ਜਨਤਾਂ ਨੂੰ ਖੱਜਲ ਖੁਆਰੀ ਦਾ ਸਹਾਮਣਾ ਕਰਨ ਪੈ ਰਿਹਾ ਹੈ। ਮੈਡੀਕਲ ਅਤੇ ਸਿਹਤ ਸੇਵਾਵਾਂ, ਵਿਆਹ ਸ਼ਾਦੀਆਂ ਵਾਲੀਆਂ ਗੱਡੀਆਂ, ਜ਼ਰੂਰੀ ਇੰਟਰਵਿਊ ਲਈ ਜਾਣ ਵਾਲੇ ਜਾਂ ਵਿਦੇਸ਼ ਜਾਣ ਲਈ ਹਵਾਈ ਅੱਡੇ ਨੂੰ ਜਾਣ ਵਾਲੇ ਲੋਕਾਂ ਨੂੰ ਬੰਦ ਤੋਂ ਰਾਹਤ ਦਿੱਤੀ ਗਈ ਹੈ। ਸਵੇਰ 7 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗਾ ।
ਕਿਸਾਨਾਂ ਮਜ਼ਦੂਰਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਕੀਤੀ ਗਈ ਹੈ। ਜਿਸ ਵਿੱਚ ਅੰਮ੍ਰਿਤਸਰ ਦੇ 32, ਮੋਗਾ ਦੇ 10, ਫਿਰੋਜ਼ਪੁਰ ਦੇ 8, ਤਰਨ ਤਾਰਨ ਦੇ 4, ਕਪੂਰਥਲਾ ਦੇ 6 ,ਰੋਪੜ ਦੇ 2 , ਮੋਹਾਲੀ ਦੇ 2, ਜਲੰਧਰ ਦੇ 9, ਹੁਸ਼ਿਆਰਪੁਰ ਦੇ 9, ਗੁਰਦਾਸਪੁਰ ਦੇ 9, ਫਰੀਦਕੋਟ ਦੇ 1, ਪਠਾਨਕੋਟ ਦੇ 1, ਪਟਿਆਲਾ ਦੇ 12, ਨਵਾਂ ਸ਼ਹਿਰ ਦੇ 2, ਲੁਧਿਆਣਾ ਦੇ 6, ਬਠਿੰਡਾ ਦੇ 3, ਮਾਨਸਾ ਦੇ 2, ਫਾਜ਼ਿਲਕਾ ਦੇ 3, ਮੁਕਤਸਰ ਦੇ 2, ਸੰਗਰੂਰ ਦੇ 9, ਫਤਿਹਗੜ੍ਹ ਸਾਹਿਬ ਦੇ 2 ਅਤੇ ਕੁੱਲ 140 ਦੇ ਕਰੀਬ ਨਾਕੇ ਬੰਦੀ ਕੀਤੀ ਹੈ। ਜਥੇਬੰਦੀਆਂ ਜਿੱਥੇ ਜਿੱਥੇ ਨਾਕਾਬੰਦੀ ਕੀਤੀ ਹੈ ਉਹਨਾਂ ਵਿੱਚ ਜਿਲ੍ਹਾ ਅੰਮ੍ਰਿਤਸਰ ਦੇ ਕੋਟਲਾ ਗੁੱਜਰਾਂ, ਪੰਧੇਰ ਕਲਾਂ ( ਰੇਲ ਸੜਕ ) ਵਡਾਲਾ, ਨੰਗਲ ਪਨਵਾ ਟੋਲ ਪਲਾਜ਼ਾ ਕੱਥੂ ਨੰਗਲ, ਜਹਾਂਗੀਰ ਰੇਲ ਲਾਈਨ, ਟਾਹਲੀ ਸਾਹਿਬ ਅੱਡਾ, ਉਧੋਕੇ ਕਲਾਂ, ਬੋਪਾਰਾਏ , ਗੱਗੋਮਾਹਲ, ਗੁੱਜਰਪੁਰਾ, ਚਮਿਆਰੀ, ਅਜਨਾਲਾ ਚੌਕ, ਵਿਸ਼ੋਆ, ਰਾਮਤੀਰਥ, ਲੋਪੋਕੇ, ਕੱਕੜ, ਬੱਚੀਵਿੰਡ, ਚੋਗਾਵਾਂ, ਭੀਲੋਵਾਲ, ਟੋਲ ਪਲਾਜ਼ਾ ਸ਼ਿੱਡਣ, ਰਾਜਾਤਾਲ, ਬੋਹਰੂ , ਚੱਬਾ, ਬਾਸਰਕੇ, ਬੰਡਾਲਾ, ਟੋਲ ਪਲਾਜ਼ਾ ਮਾਨਾਂਵਾਲਾ, ਨਿਰਜਨਪੁਰਾ ( ਅੰਮ੍ਰਿਤਸਰ ਹਾਈਵੇਅ), ਬਿਆਸ ਸਟੇਸ਼ਨ, ਬੁਤਾਲਾ, ਮਹਿਤਾ ਚੌਂਕ, ਖ਼ੁਜਾਲਾ ਅੱਡਾ ਸ਼ਾਮਿਲ ਹੈ ।ਜਿਲ੍ਹਾ ਮੋਗਾ ਵਿੱਚ ਸ਼ਾਹ ਬੁੱਕਰ, ਕੋਟ ਈਸੇ ਖਾਂ, ਬੁੱਟਰ, ਨਿਹਾਲ ਸਿੰਘ ਵਾਲਾ, ਚੌਕ ਧਰਮ ਕੋਟ, ਜੀਰਾ ਮੇਨ ਚੌਕ, ਅਜੀਤਵਾਲ, ਜਲਾਲਾਬਾਦ, ਡਗਰੂ, ਬੁੱਘੀਪੁਰਾ ਚੌਕ, ਬਧਨੀ ਸ਼ਾਮਿਲ ਹੈ | ਜ਼ਿਲ੍ਹਾ ਫਿਰੋਜ਼ਪੁਰ ਵਿੱਚ ਮਖੂ, ਤਲਵੰਡੀ, ਅਰੀਫਕੇ, ਮੱਲਾਂਵਾਲਾ, ਬਸਤੀ ਟੈਂਕਾ ਵਾਲੀ, ਗੁਰੂ ਹਰ ਸਹਾਏ, ਮੁਦਕੀ, ਫਿਰੋਜ਼ਸ਼ਾਹ ਟੋਲ ਪਲਾਜ਼ਾ ਸ਼ਾਮਿਲ ਹੈ | ਜ਼ਿਲ੍ਹਾ ਤਰਨ ਤਾਰਨ ਵਿੱਚ ਉਸਮਾ ਟੋਲ ਪਲਾਜ਼ਾ, ਮੰਨਣ ਟੋਲ ਪਲਾਜ਼ਾ, ਤਰਨ ਤਾਰਨ ਸਿਟੀ ਰੇਲ ਲਾਈਨ, ਪੱਟੀ ਟੋਲ ਪਲਾਜ਼ਾ ਸ਼ਾਮਿਲ ਹੈ । ਜ਼ਿਲ੍ਹਾ ਕਪੂਰਥਲਾ ਵਿੱਚ ਸੁਲਤਾਨਪੁਰ ਲੋਧੀ, ਤਾਸ਼ਪੁਰ, ਹਮੀਰਾ, ਕਰਤਾਰਪੁਰ, ਢਿੱਲਵਾਂ ਟੋਲ ਪਲਾਜ਼ਾ, ਸੁਗਰ ਮਿਲ ਚੌਕ ਸ਼ਾਮਿਲ ਹੈ | ਜ਼ਿਲ੍ਹਾ ਰੋਪੜ ਵਿਚ ਨੂਰਪੁਰ ਬੇਦੀ, ਬਲਾਚੌਰ ਸ਼ਾਮਿਲ ਹੈ। ਜ਼ਿਲ੍ਹਾ ਮੋਹਾਲੀ ਵਿਚ ਦੁਬਾੜ ਟੋਲ ਪਲਾਜ਼ਾ, ਇਸਰ ਚੌਕ ਸ਼ਾਮਿਲ ਹੈ। ਜ਼ਿਲ੍ਹਾ ਜਲੰਧਰ ਵਿੱਚ ਲੋਹੀਆਂ, ਸ਼ਾਹ ਕੋਟ, ਨਾਇਤਪੁਰ, ਟੋਲ ਪਲਾਜ਼ਾ ਸ਼ਾਹ ਕੋਟ, ਫਿਲੌਰ, ਮਹਿਤਪੁਰ, ਧਨੋਵਾਲੀ, ਜਲੰਧਰ ਕੇਂਟ, ਭੋਗਪੁਰ, ਆਦਮਪੁਰ ਸ਼ਾਮਲ ਹੈ। ਜ਼ਿਲ੍ਹਾ ਹੁਸ਼ਿਆਰਪੁਰ ਟਾਂਡਾ ਸ਼ਹਿਰ 2 ਥਾਵਾਂ, ਗੜਦੀਵਾਲਾ, ਦਸੂਹਾ, ਮੁਕੇਰੀਆਂ, ਖੁੱਡਾ, ਹੁਸ਼ਿਆਰਪੁਰ ਸ਼ਹਿਰ, ਪੁਰ ਹੀਰਾਂ, ਬੁਲ੍ਹੋਵਾਲ, ਮਾਹਲਪੁਰ ਸ਼ਾਮਲ ਹੈ। ਜ਼ਿਲ੍ਹਾ ਗੁਰਦਾਸਪੁਰ ਵਿੱਚ ਪਠਾਨਕੋਟ ਰੋਡ, ਧਾਰੀਵਾਲ, ਬਬਰੀ, ਪੁਰਾਣਾ ਸ਼ਾਲਾ, ਸ਼੍ਰੀ ਹਰਗੋਬਿੰਦਪੁਰ ਰੋਡ, ਫ਼ਤਹਿਗੜ੍ਹ ਚੂੜੀਆਂ, ਘੁਮਾਣ, ਉਧਨਵਾਲ, ਸ਼੍ਰੀ ਹਰਗੋਬਿੰਦਪੁਰ ਲਾਈਟਾਂ ਵਾਲਾਂ ਚੌਕ ਸ਼ਾਮਲ ਹੈ। ਜ਼ਿਲ੍ਹਾ ਫਰੀਦਕੋਟ ਵਿਚ ਟਹਿਣਾ ਬਾਈ ਪਾਸ ਸ਼ਾਮਲ ਹੈ। ਜ਼ਿਲ੍ਹਾ ਪਠਾਨਕੋਟ ਵਿੱਚ ਮਾਧੋਪੁਰ ਅਤੇ ਜ਼ਿਲ੍ਹਾ ਪਟਿਆਲਾ ਵਿਚ ਸ਼ੰਭੂ ਰੇਲ ਸਟੇਸ਼ਨ, ਰਾਜਪੁਰਾ, ਧਨੇੜੀ ਟੋਲ ਪਲਾਜ਼ਾ, ਖਨੌਰੀ ਰੋਡ ਅਰਨੋ, ਸਮਾਣਾ ਬਾਬਾ ਬੰਦਾ ਬਹਾਦਰ ਚੌਕ, ਸਰਹੰਦ ਰੋਡ ਹਰਦਾਸਪੁਰਾ, ਨਾਭਾ ਰੋਡ ਕਲਿਆਣ ਟੋਲ ਪਲਾਜ਼ਾ, ਸੰਗਰੂਰ ਰੋਡ ਮਹੰਦਪੁਰ ਮੰਡੀ, ਜੋੜੀਆਂ ਸੜਕਾਂ ਤੇ ਦੇਵੀਪੁਰ ਰੋਡ, ਭਾਦਸੋਂ ਰੋਡ ਤੇ ਸਦੂਵਾਲਾ, ਫ਼ਰੀਦਕੋਟ ਰੋਡ ਤੇ ਜੈਤੋਵਾਲਾ ਸ਼ਾਮਲ ਹੈ। ਜ਼ਿਲ੍ਹਾ ਨਵਾਂ ਸ਼ਹਿਰ ਵਿਚ ਨਵਾਂ ਸ਼ਹਿਰ ਬੱਸ ਸਟੈਂਡ, ਬਹਿਰਾਮ ਟੋਲ ਸ਼ਾਮਲ ਹੈ। ਜ਼ਿਲ੍ਹਾ ਲੁਧਿਆਣਾ ਵਿਚ ਲਾਡੋਵਾਲ ਟੋਲ, ਮੁੱਲਾਂਪੁਰ ਦਾਖਾ, ਸੁਧਾਰ, ਖੰਨਾ, ਸਮਰਾਲਾ ਚੌਕ, ਯੋਧਾਂ ਸ਼ਾਮਲ ਹੈ। ਜ਼ਿਲ੍ਹਾ ਬਠਿੰਡਾ ਵਿਚ ਰਾਮਪੁਰਾ ਮੌੜ ਚੌਕ, ਜੀਂਦਾ ਟੋਲ ਪਲਾਜ਼ਾ, ਸਲਾਬਤਪੁਰਾ ਸ਼ਾਮਲ ਹੈ। ਜ਼ਿਲ੍ਹਾ ਮਾਨਸਾ ਵਿਚ ਤਿੰਨ ਕੰਨੀ ਚੌਕ, ਭੀਖੀ, ITI ਬੁਢਲਾਡਾ ਸ਼ਾਮਲ ਹੈ। ਜ਼ਿਲ੍ਹਾ ਸੰਗਰੂਰ ਵਿਚ ਸੰਗਰੂਰ ਨਾਨਕੀਆਣਾਂ ਕੈਂਚੀਆਂ , ਲੌਂਗੋਵਾਲ ਸੁਨਾਮ ਬਰਨਾਲਾ ਰੋਡ,ਚੰਨੋ ਪਟਿਆਲਾ ਸੰਗਰੂਰ ਰੋਡ, ਬਡਰੁੱਖਾਂ ਪਟਿਆਲਾ ਮੋਗਾ ਰੋਡ, ਕੁਲਾਰਾਂ ਸੁਨਾਮ ਸੰਗਰੂਰ ਰੋਡ, ਚੀਮਾਂ ਸੁਨਾਮ ਬਠਿੰਡਾ ਰੋਡ, ਦਿੜ੍ਹਬਾ ਪਾਤੜਾਂ ਸੰਗਰੂਰ ਰੋਡ, ਛਾਜਲੀ ਤੇ ਲੈਹਰਾ ਗਾਗਾ ਨਹਿਰ ਦਾ ਪੁਲ ਜਾਖਲ ਸੁਨਾਮ ਰੋਡ, ਗੁਰਨੇ ਕਲਾਂ ਜਾਖਲ ਲੁਧਿਆਣਾ ਰੇਲਵੇ ਲਾਈਨ ਸ਼ਾਮਲ ਹੈ। ਜ਼ਿਲ੍ਹਾ ਮੁਕਤਸਰ ਵਿੱਚ ਹਾਕੂਵਾਲਾ, ਕਬਰਾਂਵਾਲਾ ਅਤੇ ਜਿਲ੍ਹਾ ਫਾਜ਼ਿਲਕਾ ਵਿੱਚ ਜਲਾਲਾਬਾਦ, ਫਾਜ਼ਿਲਕਾ, ਫਾਜ਼ਿਲਕਾ – ਲੁਧਿਆਣਾ ਰੇਲ ਲਾਈਨ ਸ਼ਾਮਲ ਹੈ।
ਮਾਨਸਾ ‘ਚ ਕਿਸਾਨਾਂ ਦੇ ਬੰਦ ਦੇ ਸੱਦੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਤਹਿਤ ਮਾਨਸਾ ਸ਼ਹਿਰ ‘ਚ ਵੀ ਬੰਦ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ।
ਇਹ ਵੀ ਪੜ੍ਹੋ
ਬਰਨਾਲਾ ਦੇ ਹੰਡਿਆਇਆ ਬਾਜ਼ਾਰ ਵਿਖੇ ਬਹੁ-ਮੰਜਿਲਾ ਘਰ ਨੂੰ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅਬਰਨਾਲਾ ਦੇ ਹੰਡਿਆਇਆ ਬਾਜ਼ਾਰ ਵਿਖੇ ਬਹੁ-ਮੰਜਿਲਾ ਘਰ ਨੂੰ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਵਪਾਰੀਆਂ ਨੇ ਆਪਣੇ ਕਾਰੋਬਾਰ ਬੰਦ ਰੱਖੇ ਹਨ ਅਤੇ ਕਿਸਾਨ ਵੱਡੀ ਗਿਣਤੀ ’ਚ ਰੇਲਵੇ ਲਾਈਨਾਂ ਅਤੇ ਸੜਕਾਂ ‘ਤੇ ਵਿਰੋਧ ਕਰ ਰਹੇ ਹਨ। ਰਾਜ ਵਿੱਚ ਪਹੁੰਚੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ, ਉਥੇ ਹੀ ਵਪਾਰੀਆਂ ਵੱਲੋਂ ਕਾਰੋਬਾਰ ਬੰਦ ਕਰ ਕੇ ਕਿਸਾਨਾਂ ਦੀ ਹੜਤਾਲ ਦਾ ਸਮਰਥਨ ਕਰ ਰਹੇ ਹਨ। ਐਮਰਜੈਂਸੀ ਬਹਾਲ ਕਰ ਦਿੱਤੀ ਗਈ ਹੈ।
ਕਿਸਾਨ ਆਗੂ ਜਗਦੇਵ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਅੱਜ ਪੂਰੇ ਪੰਜਾਬ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕੇਂਦਰ ਸਰਕਾਰ ਖ਼ਿਲਾਫ਼ ਵਿਰੋਧ ਜਤਾਉਣ ਦਾ ਸੱਦਾ ਦਿੱਤਾ ਹੈ। ਖਨੌਰੀ ਬੈਠੇ ਹੱਦ ‘ਤੇ ਐਲਾਨ ਕੀਤਾ ਹੈ। ਖਨੌਰੀ ਮਰਨ ਵਰਤ ’ਤੇ ਬੈਠੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਵੱਡੀ ਸੰਖਿਆ ਵਿੱਚ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ’ਚ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ’ਤੇ ਅਤਿਆਚਾਰ ਕਰ ਰਹੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਪੰਜਾਬ ’ਚ ਕਿਸਾਨਾਂ ਦੁਆਰਾ ਬੰਦ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਵਪਾਰੀਆਂ, ਬੱਸ ਟ੍ਰਾਂਸਪੋਰਟਰਾਂ ਅਤੇ ਦੁਕਾਨਦਾਰਾਂ ਨੇ ਵੱਡੀ ਗਿਣਤੀ ਵਿੱਚ ਉਨ੍ਹਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਦਾ ਹਰ ਵਰਗ ਅੱਜ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਅਵਾਜ਼ ਉਠਾ ਰਿਹਾ ਹੈ। ਇਸ ਮੁੱਦੇ ’ਤੇ ਚੱਲ ਰਹੇ ਸੰਘਰਸ਼ ‘ਚ ਸਮੱਰਥਨ ਦੇਣ ਦਾ ਧੰਨਵਾਦ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਸਵੀਕਾਰ ਨਹੀਂ ਕਰਦੀ। ਤਦ ਤੱਕ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ, ਤਦ ਤੱਕ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ।
ਪੰਜਾਬ ਬੰਦ ਦੌਰਾਨ ਫ਼ਾਜ਼ਿਲਕਾ – ਫਿਰੋਜ਼ਪੁਰ ਰੋਡ ਵਿਖੇ ਫਲਾਈ ਓਵਰ ‘ਤੇ ਕਿਸਾਨਾਂ ਵਲੋਂ ਧਰਨਾ ਸ਼ੁਰੂ
ਖਨੌਰੀ ਬਾਰਡਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜਬੂਰ ਮੋਰਚਾ ਦੇ ਸਾਂਝੇ ਸੱਦੇ ਤੇ ਸੋਮਵਾਰ ਨੂੰ ਕੀਤੇ ਬੰਦ ਦੇ ਐਲਾਨ ਦਾ ਅਸਰ ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਦਿਸਿਆ । ਕਿਸਾਨਾਂ ਵੱਲੋਂ ਸਵੇਰੇ ਤੋਂ ਹੀ ਸੜਕਾਂ ‘ਤੇ ਆ ਕੇ ਧਰਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਗਏ ਹਨ ।ਉਨ੍ਹਾਂ ਵਲੋਂ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਫ਼ਾਜ਼ਿਲਕਾ-ਫਿਰੋਜ਼ਪੁਰ ਰੋਡ ਵਿਖੇ ਫਲਾਈ ਓਵਰ,ਫਾਜ਼ਿਲਕਾ ਰੇਲਵੇ ਲਾਈਨ, ਜਲਾਲਾਬਾਦ,ਅਬੋਹਰ,ਮੰਡੀ ਅਰਨੀਵਾਲਾ ਵਿਖੇ ਹਾਈਵੇ ਜਾਮ ਕਰ ਰੋਸ ਪ੍ਰਦਰਸ਼ਨ ਕੀਤਾ। ਜਿਸ ਦੌਰਾਨ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਬੰਦ ਨੂੰ ਹੋਰਨਾਂ ਜਥੇਬੰਦੀਆਂ ਵੱਲੋਂ ਸਮਰਥਨ ਮਿਲ ਰਿਹਾ ਹੈ। ਇਸ ਦੌਰਾਨ ਫਾਜ਼ਿਲਕਾ ਜ਼ਿਲ੍ਹਾ ਮੁਕੰਮਲ ਬੰਦ ਰਿਹਾ।ਸ਼ਹਿਰ ਦੇ ਬਾਜ਼ਾਰ ਜ਼ਿਆਦਾਤਰ ਬੰਦ ਹਨ ਪਰ ਜਿਨ੍ਹਾਂ ਦੁਕਾਨਾਂ ਵਾਲਿਆਂ ਵੱਲੋਂ ਦੁਕਾਨਾਂ ਖੋਲ੍ਹੀਆਂ ਸਨ ਕਿਸਾਨਾਂ ਵੱਲੋਂ ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਨੂੰ ਵੀ ਬੰਦ ਕਰਵਾਇਆ ਜਾ ਰਿਹਾ ਹੈ।
ਇਸ ਦੌਰਾਨ ਪੰਜਾਬ ਰੋਡਵੇਜ਼, ਪੀਆਰਟੀਸੀ ਦੀਆਂ ਬੱਸਾਂ ਵੀ ਜਿਆਦਾਤਰ ਬੱਸ ਅੱਡੇ ‘ਚ ਹੀ ਖੜ੍ਹੀਆਂ ਹੋਈਆਂ ਹਨ ਤੇ ਪੀਆਰਟੀਸੀ ਕੰਟਰੈਕਟ ਮੁਲਾਜ਼ਮ ਯੂਨੀਅਨ ਵੱਲੋ ਬੰਦ ਨੂੰ ਸਮਰਥਨ ਕਰਦਿਆਂ 4 ਘੰਟੇ ਬੱਸਾਂ ਜਾਮ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੀ ਕਾਲ ‘ਤੇ ਅੱਜ ਹੁਸ਼ਿਆਰਪੁਰ ਪੂਰੀ ਤਰ੍ਹਾਂ ਬੰਦ
ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੀ ਕਾਲ ‘ਤੇ ਅੱਜ ਹੁਸ਼ਿਆਰਪੁਰ ਪੂਰੀ ਤਰ੍ਹਾਂ ਬੰਦ ਹੋ ਗਿਆ। ਸ਼ਹਿਰ ਦੇ ਨਾਲ ਕਸਬਿਆਂ ਵਿਚ ਵੀ ਦੁਕਾਨਾਂ ਅਤੇ ਹੋਰ ਅਦਾਰੇ ਬੰਦ ਰਹੇ। ਬੱਸ ਸੇਵਾ ਪੂਰੀ ਤਰ੍ਹਾਂ ਬੰਦ ਰਹੀ। ਬੱਸ ਅੱਡਾ ਹੁਸ਼ਿਆਰਪੁਰ ਵਿੱਚ ਦੂਜੇ ਰਾਜਾਂ ਤੋਂ ਆਏ ਯਾਤਰੀਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜੈਜੋਂ ਜਲੰਧਰ ਰੇਲ ਮਾਰਗ ਬੰਦ ਹੋਣ ਕਾਰਨ ਵੀ ਸਰਕਾਰੀ ਮੁਲਾਜ਼ਮ ਖੱਜਲ ਖੁਆਰ ਹੋਏ। ਕਿਸਾਨ ਵੱਲੋ ਹੁਸ਼ਿਆਰਪੁਰ ਜਲੰਧਰ, ਹੁਸ਼ਿਆਰਪੁਰ ਚੰਡੀਗੜ੍ਹ, ਹੁਸ਼ਿਆਰਪੁਰ ਪਠਾਨਕੋਟ, ਹੁਸ਼ਿਆਰਪੁਰ ਹਿਮਾਚਲ ਮਾਰਗ ਵੀ ਬੰਦ ਕਰ ਦਿੱਤੇ ਹਨ।
ਪਟਿਆਲਾ ‘ਚ ਪੰਜਾਬ ਬੰਦ ਦੌਰਾਨ ਕਿਸਾਨਾਂ ਵੱਲੋਂ ਥਾਂ-ਥਾਂ ਧਰਨੇ ਸ਼ੁਰੁ
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਸਾਂਝੇ ਸੱਦੇ ਤੇ ਸੋਮਵਾਰ ਨੂੰ ਕੀਤੇ ਬੰਦ ਦੇ ਐਲਾਨ ਦਾ ਅਸਰ ਦਿਖਣਾ ਸ਼ੁਰੂ ਹੋ ਚੁੱਕਿਆ ਹੈ। ਕਿਸਾਨਾਂ ਵੱਲੋਂ ਸਵੇਰ ਤੋਂ ਹੀ ਸੜਕਾਂ ‘ਤੇ ਆ ਕੇ ਧਰਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਗਏ ਹਨ ਤੇ ਪਟਿਆਲਾ ਜ਼ਿਲ੍ਹੇ ਵਿੱਚ ਲਗਪਗ ਦਰਜਨ ਦੇ ਕਰੀਬ ਥਾਵਾਂ ‘ਤੇ ਹਾਈਵੇ ਜਾਮ ਕਰ ਦਿੱਤੇ ਗਏ ਹਨ। ਜਿਸ ਦੌਰਾਨ ਵਾਹਨਾਂ ਦੀਆਂ ਲੰਬੀਆਂ- ਲੰਬੀਆਂ ਲਾਈਨਾਂ ਵੀ ਲੱਗਣੀਆਂ ਸੁਰੂ ਹੋ ਗਈਆਂ ਹਨ। ਬੰਦ ਨੂੰ ਹੋਰਨਾਂ ਜਥੇਬੰਦੀਆਂ ਵੱਲੋਂ ਸਮਰਥਨ ਮਿਲ ਰਿਹਾ ਹੈ। ਇਸ ਦੌਰਾਨ ਸ਼ਹਿਰ ਦੇ ਬਾਜ਼ਾਰ ਜ਼ਿਆਦਾਤਰ ਬੰਦ ਹਨ ਪਰ ਜਿਨ੍ਹਾਂ ਸ਼ੋਅਰੂਮਾਂ ਵਾਲਿਆਂ ਵੱਲੋਂ ਸ਼ੋਅਰੂਮ ਖੋਲ੍ਹੇ ਗਏ ਸਨ। ਕਿਸਾਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਉਨ੍ਹਾਂ ਨੂੰ ਵੀ ਬੰਦ ਕਰਵਾਇਆ ਜਾ ਰਿਹਾ ਹੈ।
ਇਸ ਦੌਰਾਨ ਪੀਆਰਟੀਸੀ ਦੀਆਂ ਬੱਸਾਂ ਵੀ ਜਿਆਦਾਤਰ ਬੱਸ ਅੱਡੇ ‘ਚ ਹੀ ਖੜ੍ਹੀਆਂ ਹੋਈਆਂ ਹਨ ਤੇ ਪੀਆਰਟੀਸੀ ਕੰਟਰੈਕਟ ਮੁਲਾਜ਼ਮ ਯੂਨੀਅਨ ਵੱਲੋਂ ਬੰਦ ਨੂੰ ਸਮਰਥਨ ਕਰਦਿਆਂ 4 ਘੰਟੇ ਬੱਸਾ ਜਾਮ ਕਰਨ ਦਾ ਐਲਾਨ ਕੀਤਾ ਹੋਇਆ ਹੈ। ਜ਼ਿਲ੍ਹੇ ਵਿੱਚ ਲੱਗੇ ਧਰਨਿਆਂ ਦੌਰਾਨ ਕੁਝ ਥਾਵਾਂ ਤੇ ਰਾਹਗੀਰਾਂ ਤੇ ਧਰਨਾਕਾਰੀਆਂ ਵਿੱਚਕਾਰ ਲੰਘਣ ਨੂੰ ਲੈ ਕੇ ਤਕਰਾਰਬਾਜੀ ਵੀ ਹੋਈ। ਪ੍ਰੰਤੂ ਕਿਸਾਨਾਂ ਦਾ ਕਹਿਣਾ ਸੀ ਕਿ ਬੰਦ ਸਬੰਧੀ ਉਨ੍ਹਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਐਲਾਨ ਕਰਦਿਆਂ ਲੋਕਾਂ ਨੂੰ ਘਰਾਂ ਵਿਚੋਂ ਨਾ ਨਿਕਲਣ ਦੀ ਅਪੀਲ ਕੀਤੀ ਹੋਈ ਸੀ। ਬੰਦ ਦੌਰਾਨ ਧਰਨੇ ਵਿੱਚ ਫਸੇ ਰਾਹਗੀਰਾਂ ਲਈ ਕਿਸਾਨਾਂ ਵੱਲੋਂ ਚਾਹ ਤੇ ਖਾਣ ਪੀਣ ਵਾਲੀਆਂ ਵਸਤੂਆਂ ਦਾ ਲੰਗਰ ਵੀ ਲਗਾਏ ਹੋਏ ਹਨ।
ਕਲਾਨੌਰ ‘ਚ ਪੰਜਾਬ ਬੰਦ ਸੱਦੇ ਨੂੰ ਭਰਵਾਂ ਹੁੰਗਾਰਾ, ਸਰਹੱਦੀ ਕਸਬੇ ਬੰਦ
ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ‘ਤੇ ਇਤਿਹਾਸਿਕ ਕਸਬਾ ਕਲਾਨੌਰ ਤੋਂ ਇਲਾਵਾ ਡੇਰਾ ਬਾਬਾ ਨਾਨਕ, ਵਡਾਲਾ ਬਾਂਗਰ ਆਦਿ ਅੱਡੇ ਮੁਕੰਮਲ ਬੰਦ ਹੋਣ ਕਾਰਨ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਇਹਨਾਂ ਕਸਬਿਆਂ ਦੇ ਬਾਜ਼ਾਰ ਬੰਦ ਹੋਣ ਤੋਂ ਇਲਾਵਾ ਸੜਕਾਂ ਤੇ ਬੱਸਾਂ ਵੀ ਬੰਦ ਹਨ।
ਜਲੰਧਰ ‘ਚ ਕਿਸਾਨਾਂ ਨੇ ਵੱਖ-ਵੱਖ ਥਾਵਾਂ ਉੱਤੇ ਲਾਏ ਧਰਨੇ
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ, ਕਿਸਾਨ ਮਜ਼ਦੂਰ ਕਮੇਟੀ ਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਤਹਿਤ ਆਪਣੀਆਂ ਮੰਗਾਂ ਦੇ ਹੱਕ ਵਿਚ ਅਤੇ ਪਿਛਲੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਤੇ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਵਿਰੁੱਧ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ਉਤੇ ਕੌਮੀ ਤੇ ਰਾਜ ਮਾਰਗਾਂ ਅਤੇ ਰੇਲਵੇ ਲਾਈਨਾਂ ਉਂਪਰ ਧਰਨੇ ਲਾ ਕੇ ਸੜਕੀ ਤੇ ਰੇਲ ਆਵਾਜਾਈ ਰੋਕ ਦਿੱਤੀ ਗਈ ਹੈ। ਜਲੰਧਰ ਲੁਧਿਆਣਾ ਹਾਈਵੇ ਉੱਤੇ ਧੰਨੋਵਾਲੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਮਸਿਆਣਾ ਦੀ ਅਗਵਾਈ ਹੇਠ ਕਿਸਾਨ ਧਰਨੇ ਉਤੇ ਬੈਠ ਗਏ ਹਨ। ਇਸ ਤੋਂ ਇਲਾਵਾ ਭੋਗਪੁਰ, ਫਿਲੌਰ, ਸ਼ਾਹਕੋਟ, ਲੋਹੀਆਂ, ਮਹਿਤਪੁਰ ਵਿਚ ਕਿਸਾਨਾਂ ਨੇ ਧਰਨੇ ਲਾ ਦਿੱਤੇ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਸ਼ਹਿਰਾਂ ਤੇ ਕਸਬਿਆਂ ਵਿੱਚ ਵੀ ਪੰਜਾਬ ਬੰਦ ਕਾਰਨ ਬਾਜ਼ਾਰ ਤੇ ਹੋਰ ਅਦਾਰੇ ਬੰਦ ਰੱਖੇ ਗਏ ਹਨ। ਬੰਦ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ।
ਕਿਸਾਨ ਜਥੇਬੰਦੀਆਂ ਵੱਲੋਂ ਆਦਮਪੁਰ ਟੀ ਪੁਆਇੰਟ ਭੋਗਪੁਰ ਵਿਖੇ ਨੈਸ਼ਨਲ ਹਾਈਵੇ ਜਲੰਧਰ-ਪਠਾਨਕੋਟ ‘ਤੇ ਲਾਇਆ ਧਰਨਾ ਹਾਈਵੇ ਬੰਦ
ਬਟਾਲਾ ‘ਚ ਪੰਜਾਬ ਬੰਦ ਨੂੰ ਲੈ ਕੇ ਕਿਸਾਨਾਂ ਨੇ ਵੱਖ-ਵੱਖ ਥਾਵਾਂ ‘ਤੇ ਲਗਾਏ ਮੋਰਚੇ
ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬਟਾਲਾ ਦੇ ਚਾਰ ਥਾਵਾਂ ‘ਤੇ ਮੋਰਚੇ ਲਗਾ ਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਛੀਨਾ ਦੀ ਅਗਵਾਈ ਹੇਠ ਅੰਮ੍ਰਿਤਸਰ-ਪਠਾਨਕੋਟ ਹਾਈਵੇ ਤੇ ਬਟਾਲਾ-ਗੁਰਦਾਸਪੁਰ ਬਾਈਪਾਸ ‘ਤੇ ਧਰਨਾ ਲਗਾ ਕੇ ਮੋਰਚਾ ਸ਼ੁਰੂ ਕਰ ਦਿੱਤਾ ਹੈ। ਉਧਰ ਅੰਮ੍ਰਿਤਸਰ-ਪਠਾਨਕੋਟ ਹਾਈਵੇ ਤੇ ਬਟਾਲਾ- ਅੰਮ੍ਰਿਤਸਰ ਬਾਈਪਾਸ ਤੇ ਵੀ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੀ ਪੰਜਾਬ ਰੋਡਵੇਜ਼, ਪਨਬਸ ਠੇਕਾ ਮੁਲਾਜ਼ਮਾਂ ਨੇ ਕਿਸਾਨਾਂ ਦੀ ਹਮਾਇਤ ‘ਤੇ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ। ਬਟਾਲਾ ਸ਼ਹਿਰ ਅੰਦਰ ਪੂਰਨ ਤੌਰ ‘ਤੇ ਦੁਕਾਨਾਂ ਬੰਦ ਦੇਖਣ ਨੂੰ ਮਿਲੀਆਂ ਹਨ ਅਤੇ ਲੋਕ ਘਰਾਂ ਅੰਦਰ ਹੀ ਬੈਠੇ ਹੋਏ ਹਨ। ਬਟਾਲਾ ਦਾ ਰੇਲਵੇ ਸਟੇਸ਼ਨ ਵੀ ਸੁੰਨਸਾਨ ਪਿਆ ਹੈ।
ਕਿਸਾਨਾਂ ਨੇ ਮੋਹਾਲੀ ਏਅਰਪੋਰਟ ‘ਤੇ ਕੀਤਾ ਜਾਮ
ਕਿਸਾਨਾਂ ਨੇ ਮੁਹਾਲੀ ਵਿੱਚ ਏਅਰਪੋਰਟ ਰੋਡ ਜਾਮ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਵਾਹਨ ਸੜਕ ’ਤੇ ਖੜ੍ਹੇ ਕਰਕੇ ਇਸ ਨੂੰ ਬੰਦ ਕਰ ਦਿੱਤਾ ਹੈ। ਇਸ ਕਾਰਨ ਸਵੇਰ ਵੇਲੇ ਟ੍ਰੈਫਿਕ ਜਾਮ ਰਹਿੰਦਾ ਹੈ। ਕਿਸਾਨਾਂ ਦੀ ਤਰਫੋਂ ਏਅਰਪੋਰਟ ਰੋਡ ‘ਤੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਨੇੜੇ ਰੇਲਵੇ ਪੁਲ ਦੇ ਹੇਠਾਂ ਇਸ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਅੱਜ ਪੂਰੇ ਪੰਜਾਬ ਵਿੱਚ ਬੰਦ ਦਾ ਐਲਾਨ ਕੀਤਾ ਹੈ। ਇਸ ਦਾ ਪੂਰਾ ਅਸਰ ਮੁਹਾਲੀ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਆਮ ਦਿਨਾਂ ‘ਚ ਇਸ ਏਅਰਪੋਰਟ ਰੋਡ ‘ਤੇ ਵਾਹਨਾਂ ਦੀ ਕਾਫੀ ਭੀੜ ਰਹਿੰਦੀ ਸੀ।