Himachal Weather : 14 ਸਾਲ ਬਾਅਦ ਸ਼ਿਮਲਾ ‘ਚ ਅਸਮਾਨੋਂ ਵਰ੍ਹੀ ‘ਚਾਂਦੀ’, ਕੁੱਲੂ-ਮਨਾਲੀ ‘ਚ ਵੀ ਜੰਮੀ ਬਰਫ਼”’

ਸ਼ਿਮਲਾ : ਸ਼ਿਮਲਾ ਤੇ ਸੂਬੇ ਦੇ ਕੁਝ ਸਥਾਨਾਂ ’ਤੇ ਅੱਠ ਦਸੰਬਰ ਨੂੰ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ ਸੀ। ਸਾਲ 2010 ਤੋਂ ਹੁਣ ਤੱਕ ਦੇ ਅੰਕੜਿਆਂ ਮੁਤਾਬਕ ਅੱਠ ਦਸੰਬਰ ਨੂੰ ਇਹ ਪਹਿਲੀ ਬਰਫ਼ਬਾਰੀ ਹੋਈ ਹੈ। ਮੌਸਮ ਵਿਭਾਗ ਦੇ ਕੋਲ ਇਸ ਤੋਂ ਪਹਿਲਾਂ ਦਾ ਡਾਟਾ ਮੁਹੱਈਆ ਨਹੀਂ ਹੈ। ਬਿਰਧ ਵਿਅਕਤੀ ਇਸ ਨੂੰ 1972 ਤੋਂ ਬਾਅਦ ਅੱਠ ਦਸੰਬਰ ਨੂੰ ਪਹਿਲੀ ਬਰਫ਼ਬਾਰੀ ਦੱਸ ਰਹੇ ਹਨ। ਵਰ੍ਹਾ 2012 ਵਿਚ 12 ਦਸੰਬਰ ਨੂੰ ਅਤੇ ਵਰ੍ਹਾ 2010 ਵਿਚ 10 ਦਸੰਬਰ ਨੂੰ ਪਹਿਲੀ ਬਰਫ਼ਬਾਰੀ ਹੋਈ ਸੀ ਜੋ ਕਿ ਬੇਹੱਦ ਘੱਟ ਸੀ। ਸੂਬੇ ਵਿਚ 65 ਦਿਨਾਂ ਬਾਅਦ ਅਸਮਾਨ ਤੋਂ ਰਾਹਤ ਵਰ੍ਹੀ ਪਰ ਲੰਮੇ ਸੋਕੇ ਪਿੱਛੋਂ ਹੋਈ ਬਰਫ਼ਬਾਰੀ ਤੇ ਬਾਰਸ਼ ਅਸਲ ਵਿਚ ਨਾਕਾਫ਼ੀ ਹੈ। ਹਾਲਾਂਕਿ ਸੇਬ ਤੇ ਹੋਰ ਫਲਦਾਰ ਬੂਟਿਆਂ ਲਈ ਇਹ ਲਾਭਦਾਇਕ ਹੈ।

13050 ਫੁੱਟ ਉੱਚੇ ਰੋਹਤਾਂਗ ਦੱਰੇ ਵਿਚ ਇਕ ਫੁੱਟ ਬਰਫ਼ਬਾਰੀ ਹੋਈ ਹੈ। ਸ਼ਿੰਕੁਲਾ, ਕੁੰਜਮ ਤੇ ਬਾਰਾਲਾਚਾ ਦੱਰੇ ਵਿਚ ਵੀ ਇਕ ਫੁੱਟ ਬਰਫ਼ ਦੀ ਮੋਟੀ ਚਾਦਰ ਵਿਛੀ ਹੈ। ਸਾਂਗਲਾ ਵਿਚ 3.6, ਕੇਲੰਗ ਵਿਚ 3.0 ਅਤੇ ਸ਼ਿਮਲਾ ਤੇ ਕਿੰਨੌਰ ਦੇ ਨਿਚਾਰ ਵਿਚ 2.5 ਸੈਂਟੀਮੀਟਰ ਬਰਫ਼ ਡਿੱਗੀ। ਸੋਲਨ ਦੇ ਕੰਡਾਘਾਟ ਵਿਚ 2.2 ਨੈਣਾ ਦੇਵੀ ਤੇ ਕਸੌਲੀ ਵਿਚ 2.0, ਜੁੱਬੜਹੱਟੀ ਵਿਚ 1.9 ਤੇ ਮੰਡੀ ਵਿਚ 1.4 ਮਿਲੀਮੀਟਰ ਮੀਂਹ ਪਏ। ਉਚਾਈ ਵਾਲੇ ਕੁਝ ਖੇਤਰਾਂ ਵਿਚ ਬਰਫ਼ਬਾਰੀ ਸੋਮਵਾਰ ਨੂੰ ਜਾਰੀ ਰਹੀ।

Leave a Reply

Your email address will not be published. Required fields are marked *