ਲਾਂਘੇ ਰਾਹੀਂ ਸੇਵਾ ਮੁਕਤ ਕਮਿਸ਼ਨਰ ਸਮੇਤ 494 ਸ਼ਰਧਾਲੂ ਕਰਨਗੇ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ

ਡੇਰਾ ਬਾਬਾ ਨਾਨਕ : ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਬਣੇ ਪਸੰਜਰ ਟਰਮੀਨਲ ਰਾਹੀਂ ਮੰਗਲਵਾਰ ਨੂੰ ਸੇਵਾਮੁਕਤ ਕਮਿਸ਼ਨਰ ਐਸ ਆਰ ਲੱਧਰ ਸਮੇਤ 494 ਸ਼ਰਧਾਲੂਆਂ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਮਨਜ਼ੂਰੀ ਮਿਲੀ ਹੈ। ਮੰਗਲਵਾਰ ਨੂੰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਬਣਾਏ ਗਏ ਆਲੀਸ਼ਾਨ ਪਸੰਜਰ ਟਰਮੀਨਲ ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਪਹੁੰਚੇ ਸੇਵਾ ਮੁਕਤ ਕਮਿਸ਼ਨਰ ਐਸ ਆਰ ਲੱਧਰ ਤੋਂ ਇਲਾਵਾ ਹਰਵਿੰਦਰ ਸਿੰਘ ਧਾਲੀਵਾਲ ਜਲੰਧਰ , ਇੰਦਰਜੀਤ ਕੌਰ ਧਾਲੀਵਾਲ, ‌ ਮਨਿੰਦਰ ਸਿੰਘ ਕੌਮੀ, ਪਰ ਇਹਨੂੰ ਕੌਮੀ, ਗੁਰਮੀਤ ਕੌਮੀ, ਤਵਲੀਨ, ਹਰਵਿੰਦਰ ਸਿੰਘ ,ਸਿਮਰ ਕੌਰ, ਸਤਿੰਦਰ ‌ ਸਿੰਘ ਹਰਵਾਨੀ, ਸਤਿੰਦਰ ਕੌਰ ,ਜਸਮੀਤ, ਜਗਤਾਰ ਕੈਂਥ, ਅਮਰਜੀਤ ਕੌਰ ਤੇਜਿੰਦਰ ਸਿੰਘ ਚਾਹਤ, ਸਿਮਰ ਕੌਰ , ਰਮਣ ਕੁਮਾਰ ਦਿਲਜੀਤ ਕੌਰ ਸਵੇਤਾ ਮਹਿਤਾ, ਰਕੇਸ਼ ਮੋਹਨ ਸੇਵਾ ਮੁਕਤ ਪ੍ਰਿੰਸੀਪਲ , ਸੁਖਬੀਰ ਪਾਲ ਆਦਿ ਸ਼ਰਧਾਲੂਆਂ ਵੱਲੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਪੋਲੀਓ ਬੂੰਦਾਂ ਪੀਣ ਉਪਰੰਤ ਕਸਟਮ ਵਿਭਾਗ ਅਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਦਸਤਾਵੇਜ਼ ਚੈੱਕ ਕਰਨ ਉਪਰੰਤ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਲੱਗੇ ਜ਼ੀਰੋ ਲਾਈਨ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਰਵਾਨਾ ਹੋਏ ਇਸ ਮੌਕੇ ਤੇ ਲੈਂਡ ਪੋਰਟ ਅਥਾਰਟੀ ਅਤੇ ਬੀਐਸਐਫ ਦੇ ਜਵਾਨਾਂ ਵਲੋਂ ਸੇਵਾ ਮੁਕਤ ਕਮਿਸ਼ਨਰ ਐਸ ਆਰ ਲੁੱਧਰ ਅਤੇ ਉਨਾਂ ਦੇ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ।

Leave a Reply

Your email address will not be published. Required fields are marked *