ਮੈਲਬੌਰਨ : ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੀਆਂ ਹੋਈਆਂ ਕੌਂਸਲ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਤੇ ਜ਼ਿਆਦਤਰ ਨਤੀਜਿਆਂ ਤੋਂ ਪੰਜਾਬੀ ਭਾਈਚਾਰਾ ਨਿਰਾਸ਼ ਹੀ ਹੋਇਆ ਹੈ। ਹਾਂ, ਪਰ ਇਸ ਦੌਰਾਨ ਇਕ ਠੰਡੀ ਹਵਾ ਦਾ ਬੁੱਲਾ ਵੀ ਆਇਆ ਹੈ ਕਿਉਂਕਿ ਇਨ੍ਹਾਂ ਚੋਣਾਂ ‘ਚ ਮੈਲਬੌਰਨ ਤੋਂ ਕਰੀਬ 150 ਕਿਮੀ ਦੂਰ ਪੈਂਦੇ ਇਲਾਕੇ ਬੈਂਡਿਗੋ ਦੇ ਐਕਸਡੇਲ ਵਾਰਡ ਤੋਂ ਸ਼ਿਵਾਲੀ ਚੈਟਲੇ ਨੇ ਚੋਣ ਜਿੱਤ ਲਈ ਹੈ। ਸ਼ਿਵਾਲੀ ਜੋ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਦੇ ਜੰਮਪਲ ਹਨ। ਉਹ ਕਰੀਬ 25 ਸਾਲ ਪਹਿਲਾਂ ਆਸਟ੍ਰੇਲੀਆ ਆਏ ਸਨ ਤੇ ਕਰੀਬ ਦਸ ਸਾਲ ਤੋਂ ਬੈਂਡਿਗੋ ਵਿਖੇ ਰਹਿ ਕੇ ਆਪਣਾ ਕਾਰੋਬਾਰ ਕਰਦੇ ਹਨ।
ਵਿਕਟੋਰੀਅਨ ਕੌਂਸਲ ਚੋਣਾਂ : ਬੈਡਿੰਗੋ ਤੋਂ ਪੰਜਾਬਣ ਸ਼ਿਵਾਲੀ ਚੈਟਲੇ ਨੇ ਜਿੱਤੀ ਚੋਣ
