ਸ੍ਰੀ ਅਨੰਦਪੁਰ ਸਾਹਿਬ, 19 ਜੂਨ – ਸ੍ਰੀ ਅਨੰਦਪੁਰ ਸਾਹਿਬ ਵਿਖੇ ਨੌਜਵਾਨਾਂ ਵਲੋਂ ਭਾਰਤ ਸਰਕਾਰ ਦੀ ਅਗਨੀਪਥ ਯੋਜਨਾ ਦੇ ਵਿਰੋਧ ਵਿੱਚ ਚਰਨ ਗੰਗਾ ਪੁਲ ‘ਤੇ 2 ਘੰਟੇ ਲਈ ਜਾਮ ਲਗਾਇਆ ਗਿਆ ਅਤੇ ਯੋਜਨਾ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਸੈਂਕੜੇ ਦੀ ਗਿਣਤੀ ਵਿੱਚ ਨੌਜਵਾਨ ਪਹਿਲਾ ਪੰਜ ਪਿਆਰਾ ਪਾਰਕ ਵਿਖੇ ਇਕੱਠੇ ਹੋਏ, ਜਿੱਥੋਂ ਕਿ ਉਨ੍ਹਾਂ ਵਲੋਂ ਪੈਦਲ ਰੋਸ ਮਾਰਚ ਕੱਢਿਆ ਗਿਆ। ਇਸ ਤੋਂ ਬਾਅਦ ਬੋਲਦਿਆਂ ਆਗੂ ਰਣਵੀਰ ਸਿੰਘ ਰੰਧਾਵਾ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ ਨੌਜਵਾਨਾਂ ਦੀ 11 ਮੈਂਬਰੀ ਕਮੇਟੀ ਬਣਾਈ ਗਈ ਹੈ ਤੇ ਮਸਲੇ ਦਾ ਹੱਲ ਨਾ ਕਰਨ ਦੀ ਸੂਰਤ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
Related Posts
ਖ਼ਾਲਸਾ ਕਾਲਜ ਦੇ ਬਾਹਰ ਚੱਲੀਆਂ ਗੋਲੀਆਂ ‘ਚ ਜਖਮੀਂ ਹੋਏ ਇੱਕ ਨੌਜਵਾਨ ਦੀ ਮੌਤ
ਛੇਹਰਟਾ, 1 ਜੂਨ- ਪੁਲਿਸ ਥਾਣਾ ਕੰਟੋਨਮੈਂਟ ਦੇ ਅਧੀਨ ਖੇਤਰ ਖ਼ਾਲਸਾ ਕਾਲਜ ਦੇ ਬਾਹਰ ਚੱਲੀਆਂ ਗੋਲੀਆਂ ‘ਚ ਗੋਲੀ ਲੱਗਣ ਦੇ ਨਾਲ…
‘ਕੌਮੀ ਇਨਸਾਫ਼ ਮੋਰਚੇ’ ਨੂੰ ਲੈ ਕੇ ਹਾਈਕੋਰਟ ‘ਚ ਸੁਣਵਾਈ, ਇਸ ਤਾਰੀਖ਼ ਤੱਕ ਨਹੀਂ ਹਟੇਗਾ ਧਰਨਾ
ਚੰਡੀਗੜ੍ਹ – ਚੰਡੀਗੜ੍ਹ-ਮੋਹਾਲੀ ਦੀ ਹੱਦ ’ਤੇ ਵਾਈ. ਪੀ. ਐੱਸ. ਚੌਂਕ ’ਤੇ ਤਿੰਨ ਮਹੀਨੇ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ…
ਕੇਂਦਰ ਦੀ ਸਖ਼ਤੀ, ਖਾਲਿਸਤਾਨ ਸਮਰਥਕ 6 ਯੂ-ਟਿਊਬ ਚੈਨਲ ਕਰਵਾਏ ਬਲਾਕ
ਨਵੀਂ ਦਿੱਲੀ, ਕੇਂਦਰ ਸਰਕਾਰ ਦੀ ਬੇਨਤੀ ’ਤੇ ਖਾਲਿਸਤਾਨ ਸਮਰਥਕ ਨੂੰ ਉਤਸ਼ਾਹਿਤ ਕਰਨ ਵਾਲੇ ਘੱਟੋ-ਘੱਟ 6 ਯੂ-ਟਿਊਬ ਚੈਨਲ ‘ਬਲਾਕ’ ਕੀਤੇ ਗਏ…