ਫਗਵਾੜਾ : ਬੀਤੇ ਕਾਫੀ ਲੰਬੇ ਸਮੇਂ ਤੋਂ ਆਪਣੀਆਂ ਤਨਖਾਹਾਂ ਲਈ ਸੰਘਰਸ਼ ਕਰਦੇ ਆ ਰਹੇ ਮੁਲਾਜ਼ਮਾਂ ਦੇ ਸੰਘਰਸ਼ ਤੇ ਈਪੀਐਫ ਫਗਵਾੜਾ ਦੇ ਮੁਲਾਜ਼ਮ ਪ੍ਰਦੀਪ ਕੁਮਾਰ ਵੱਲੋਂ ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ‘ਚ ਦੱਸਿਆ ਗਿਆ ਕਿ ਮਿਲ ਮਾਲਕ ਸਮੀਰ ਥਾਪਰ ਅਤੇ ਕਾਰਜਕਾਰੀ ਮੈਨੇਜਿੰਗ ਡਾਇਰੈਕਟਰ ਮੁਕਲਿਕਾ ਸਿਨਾ ਵੱਲੋਂ ਪੀਐਫ ਫੰਡ ਜੋ ਕਿ ਮਜ਼ਦੂਰਾਂ ਦਾ ਕੱਟਿਆ ਗਿਆ ਸੀ, ਦਾ ਲਾਭ ਉਨ੍ਹਾਂ ਨੂੰ ਨਹੀਂ ਪਹੁੰਚਾਇਆ ਗਿਆ ਜਿਸ ਦੀ ਰਕਮ ਦੋ ਕਰੋੜ 31,56210 ਬਣਦੀ ਹੈ।
ਉਸ ਵੱਲੋਂ ਦਿੱਤੀ ਗਈ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਥਾਣਾ ਸਿਟੀ ਫਗਵਾੜਾ ਵਿਖੇ ਜੇਸੀਟੀ ਮਿਲ ਦੇ ਮਾਲਕ ਸਮੀਰ ਥਾਪੜ ਅਤੇ ਕਾਰਜਕਾਰੀ ਮੈਨੇਜਿੰਗ ਡਾਇਰੈਕਟਰ ਮੁੱਕਲਿਕਾ ਸਿਨਾ ਤੇ ਮਾਮਲਾ ਦਰਜ ਕੀਤਾ ਗਿਆ। ਦੂਜੇ ਪਾਸੇ ਮਿਲ ਵਰਕਰਾਂ ਨੇ 11 ਤਰੀਕ ਦੇ ਦਿੱਤੇ ਹੋਏ ਰੋਸ ਸੱਦੇ ਨੂੰ ਦੇਖਦਿਆਂ ਅੱਜ ਸਵੇਰੇ ਹੀ ਜੇਸੀਟੀ ਮਿਲ ਗੇਟ ਅੱਗੇ ਧਰਨਾ ਲਗਾ ਦਿੱਤਾ ਅਤੇ ਆਪਣੀਆ ਤਨਖਾਹਾਂ ਅਤੇ ਬਕਾਇਆ ਰਾਸ਼ੀ ਲੈਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ।