ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੇਘਾਲਿਆ ਅਤੇ ਨਾਗਾਲੈਂਡ ਦੀਆਂ ਵਿਧਾਨਸਭਾ ਚੋਣਾਂ ਲਈ ਅੱਜ ਯਾਨੀ ਵੀਰਵਾਰ ਨੂੰ ਆਪਣੇ ਕੁੱਲ 80 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਅਤੇ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਦੀ ਪ੍ਰਧਾਨਗੀ ‘ਚ ਬੁੱਧਵਾਰ ਸ਼ਾਮ ਇੱਥੇ ਹੋਈ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ‘ਚ ਇਨ੍ਹਾਂ ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ।
ਭਾਜਪਾ ਨੇ ਮੇਘਾਲਿਆਂ ਦੀਆਂ ਸਾਰੀਆਂ 60 ਸੀਟਾਂ ‘ਤੇ ਉਮੀਦਵਾਰ ਉਤਾਰੇ ਹਨ ਜਦੋਂ ਕਿ ਨਾਗਾਲੈਂਡ ਵਿਧਾਨ ਸਭਾ ਦੀਆਂ 60 ਸੀਟਾਂ ‘ਚੋਂ 20 ਸੀਟਾਂ ‘ਤੇ ਉਮੀਦਵਾਰ ਐਲਾਨ ਕੀਤੇ ਹਨ। ਮੇਘਾਲਿਆਂ ਦੇ 60 ਉਮੀਦਵਾਰਾਂ ‘ਚ 6 ਔਰਤਾਂ ਹਨ, ਜਦੋਂ ਕਿ ਨਾਗਾਲੈਂਡ ਦੇ 20 ਉਮੀਦਵਾਰਾਂ ‘ਚ ਇਕ ਔਰਤ ਹੈ। ਨਾਗਾਲੈਂਡ ਦੇ ਪ੍ਰਦੇਸ਼ ਭਾਜਪਾ ਪ੍ਰਧਾਨ ਅਤੇ ਮੰਤਰੀ ਤੇਮਜੇਨ ਇਮਨਾ ਅਲਾਂਗ ਨੂੰ ਅਲਾਂਗਤਾਕੀ (ਸੁ.) ਸੀਟ ਤੋਂ ਟਿਕਟ ਦਿੱਤੀ ਗਈ ਹੈ। ਮੇਘਾਲਿਆ ਭਾਜਪਾ ਦੇ ਪ੍ਰਧਾਨ ਅਨੇਰਸਟ ਮਾਵਰੀ ਨੂੰ ਪੱਛਮੀ ਸ਼ਿਲਾਂਗ ਤੋਂ ਉਮੀਦਵਾਰ ਬਣਾਇਆ ਗਿਆ ਹੈ।