ਇੰਟੈਲੀਜੈਂਸ ਦੀ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਦੇ ਅਹੁਦੇ ਲਈ ਜੇਤੂ ਦਿਖਾਉਣ ਵਾਲੀ ਰਿਪੋਰਟ ਝੂਠੀ : Daljit Singh Cheema

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ (Shiromani Gurdwara Parbandhak Committee elections) ਵਿਚ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਦੇ ਅਹੁਦੇ ਲਈ ਜੇਤੂ ਦਿਖਾਉਣ ਦੀ ਰਿਪੋਰਟ ਝੂਠੀ ਹੈ। ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ (Daljit Singh Cheema) ਨੇ ਇੰਟਰਨੈੱਟ ਮੀਡੀਆ ਐਕਸ ‘ਤੇ ਲਿਖਿਆ ਕਿ ਜਗੀਰ ਕੌਰ ਨੂੰ ਜੇਤੂ ਦਿਖਾਉਣ ਵਾਲੀ ਇੰਟੈਲੀਜੈਂਸ ਦੀ ਝੂਠੀ ਰਿਪੋਰਟ ਬਣਾਉਣ ਵਾਲਿਆਂ ਨੂੰ ਬੇਨਤੀ ਹੈ ਕਿ ਅਜਿਹਾ ਨਾ ਕੀਤਾ ਜਾਵੇ। ਅਸੀਂ ਵੀ ਲੰਮਾ ਸਮਾਂ ਸਰਕਾਰ ’ਚ ਰਹੇ ਹਾਂ। ਇੰਟੈਲੀਜੈਂਸ ਦੀ ਰਿਪੋਰਟ ਇਸ ਈਮੇਲ ਦੀਆਂ ਕਾਪੀਆਂ ਮੁੱਖ ਮੰਤਰੀ ਦੇ ਓਐਸਸੀ ਅਤੇ ਹੋਰਾਂ ਨੂੰ ਨਹੀਂ ਜਾਂਦੀਆਂ ਹਨ। ਇੰਨਾ ਹੀ ਨਹੀਂ, ਅਜਿਹੀਆਂ ਫਾਈਲਾਂ ਨੂੰ ਉੱਚ ਪੱਧਰ ‘ਤੇ ਅਪਲੋਡ ਕੀਤਾ ਜਾਂਦਾ ਹੈ। ਇਸ ਲਈ ਧੋਖਾਧੜੀ ਕਰਨ ਤੋਂ ਗੁਰੇਜ਼ ਕਰੋ ਜਾਂ ਪਹਿਲਾਂ ਕਿਸੇ ਬਿਹਤਰ ਇੰਟੈਲੀਜੈਂਸ ਅਧਿਕਾਰੀ ਤੋਂ ਇਨ੍ਹਾਂ ਗੱਲਾਂ ਨੂੰ ਜ਼ਰੂਰ ਸਮਝ ਲਓ।

ਇਸੇ ਤਰ੍ਹਾਂ ਅਕਾਲੀ ਦਲ ਤੋਂ ਵੱਖ ਹੋਇਆ ਬਾਗੀ ਧੜਾ ਵੀ ਚੋਣ ਮੈਦਾਨ ਵਿਚ ਹੈ, ਜਦੋਂਕਿ ਅਕਾਲੀ ਦਲ ਨੇ ਸਾਬਕਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੈਦਾਨ ਵਿਚ ਉਤਾਰਿਆ ਹੈ। ਵਿਰੋਧੀ ਧੜੇ ਨੂੰ 125 ਮੈਂਬਰਾਂ ਦਾ ਸਮਰਥਨ ਹਾਸਿਲ ਹੈ। ਇਸ ਵਾਰ ਧਾਮੀ ਚੋਣਾਂ ਵਿਚ ਆਪਣੀਆਂ ਪ੍ਰਾਪਤੀਆਂ ਗਿਣਵਾ ਰਹੇ ਹਨ।

Leave a Reply

Your email address will not be published. Required fields are marked *